Maharashtra Election 2024: ਜੰਮੂ-ਕਸ਼ਮੀਰ ਤੇ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਦੇਸ਼ ਦਾ ਸਿਆਸੀ ਤਾਪਮਾਨ ਅਸਮਾਨ ਨੂੰ ਛੂਹਣ ਲੱਗਾ ਹੈ। ਮਹਾਰਾਸ਼ਟਰ ਵਿੱਚ ਵੀ ਇਸ ਸਾਲ ਦੇ ਅੰਤ ਤੱਕ ਚੋਣਾਂ ਹੋਣ ਜਾ ਰਹੀਆਂ ਹਨ। ਬੇਸ਼ੱਕ ਚੋਣ ਕਮਿਸ਼ਨ ਨੇ ਅਜੇ ਮਹਾਰਾਸ਼ਟਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਪਰ ਰਾਜ ਵਿੱਚ ਸਿਆਸੀ ਹਲਚਲ ਪਹਿਲਾਂ ਹੀ ਤੇਜ਼ ਹੋ ਗਈ ਹੈ।



ਸੱਤਾ ਪਲਟਣ ਦੀ ਸੰਭਾਵਨਾ



ਆਗਾਮੀ ਚੋਣਾਂ ਦੌਰਾਨ ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਮਹਾਯੁਤੀ ਤੇ ਮਹਾਵਿਕਾਸ ਅਗਾੜੀ ਵਿਚਾਲੇ ਸਿਆਸੀ ਟੱਕਰ ਦੇਖਣ ਨੂੰ ਮਿਲੇਗੀ। ਇਸ ਸਿਲਸਿਲੇ 'ਚ ਇੱਕ ਅਜਿਹਾ ਸਰਵੇਖਣ ਸਾਹਮਣੇ ਆਇਆ (survey come out) ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਿਸਾਬ ਨਾਲ ਮਹਾਰਾਸ਼ਟਰ ਵਿੱਚ ਸੱਤਾ ਬਦਲਣ ਵਾਲੀ ਹੈ ਤੇ ਇਸ ਵਾਰ ਜਿੱਤ ਮਹਾਵਿਕਾਸ ਅਗਾੜੀ (ਐਮਵੀਏ) ਦੇ ਹੱਥਾਂ ਵਿੱਚ ਜਾਂਦੀ ਨਜ਼ਰ ਆ ਸਕਦੀ ਹੈ।


ਸਰਵੇਖਣ ਦੇ ਅੰਕੜਿਆਂ ਨੇ ਕੀਤਾ ਹੈਰਾਨ 


ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਐਮਵੀਏ 141-154 ਸੀਟਾਂ ਜਿੱਤ ਸਕਦੀ ਹੈ। ਜਦੋਂਕਿ ਮਹਾਯੁਤੀ 115-128 ਸੀਟਾਂ ਤੱਕ ਸੀਮਤ ਰਹਿ ਸਕਦੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੀਆਂ ਹੋਰ ਆਜ਼ਾਦ ਪਾਰਟੀਆਂ 5-18 ਸੀਟਾਂ ਜਿੱਤ ਸਕਦੀਆਂ ਹਨ। 



ਸਰਵੇ ਮੁਤਾਬਕ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਨੂੰ ਇਸ ਵਾਰ ਸੂਬੇ 'ਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਮਹਾਯੁਤੀ ਨੂੰ 38-41 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ ਤੇ ਐਮਵੀਏ ਨੂੰ 41-44 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ।


ਮਹਾਯੁਤੀ ਨੂੰ ਕਿੱਥੇ ਹੋ ਸਕਦਾ ਨੁਕਸਾਨ?


ਲੋਕਪੋਲ ਸਰਵੇਖਣ ਮੁਤਾਬਕ ਮਹਾਯੁਤੀ ਨੂੰ ਵਿਦਰਭ, ਮਰਾਠਵਾੜਾ ਤੇ ਪੱਛਮੀ ਮਹਾਰਾਸ਼ਟਰ 'ਚ ਭਾਰੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਸੀਟਾਂ 'ਤੇ MVA ਨੂੰ ਹੀ ਫਾਇਦਾ ਹੋਣ ਵਾਲਾ ਹੈ। ਹਾਲਾਂਕਿ ਮੁੰਬਈ, ਉੱਤਰੀ ਮਹਾਰਾਸ਼ਟਰ ਤੇ ਕੋਂਕਣ 'ਚ ਮਹਾਯੁਤੀ ਦੀ ਸਥਿਤੀ ਮਜ਼ਬੂਤ ​​ਨਜ਼ਰ ਆ ਰਹੀ ਹੈ। 


ਇਨ੍ਹਾਂ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ। ਸਰਵੇਖਣ ਵਿੱਚ ਪ੍ਰਸਿੱਧ ਨੇਤਾਵਾਂ ਦੀ ਵੀ ਚਰਚਾ ਕੀਤੀ ਗਈ ਹੈ। ਇਸ ਹਿਸਾਬ ਨਾਲ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਲੋਕਪ੍ਰਿਅਤਾ ਵਧੀ ਹੈ ਪਰ ਦੇਵੇਂਦਰ ਫੜਨਵੀਸ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆਈ ਹੈ।