ਪੜਚੋਲ ਕਰੋ
Advertisement
Maharashtra : ਕੋਲਹਾਪੁਰ 'ਚ ਹਿੰਸਾ ਤੋਂ ਬਾਅਦ 36 ਲੋਕ ਗ੍ਰਿਫਤਾਰ, ਸ਼ਹਿਰ 'ਚ ਇੰਟਰਨੈੱਟ ਬੰਦ, ਧਾਰਾ 144 ਲਾਗੂ
Kolhapur Violence : ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਹਿੰਸਾ ਤੋਂ ਬਾਅਦ ਪੁਲਿਸ ਦੀ ਕਾਰਵਾਈ ਜਾਰੀ ਹੈ, ਜਿੱਥੇ ਪੁਲਿਸ ਨੇ ਕੁੱਲ 36 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਵਿੱਚੋਂ ਦੋ ਨਾਬਾਲਗ ਹਨ। ਪ੍ਰਸ਼ਾਸਨ ਨੇ ਇਲਾਕੇ 'ਚ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ
Kolhapur Violence : ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਹਿੰਸਾ ਤੋਂ ਬਾਅਦ ਪੁਲਿਸ ਦੀ ਕਾਰਵਾਈ ਜਾਰੀ ਹੈ, ਜਿੱਥੇ ਪੁਲਿਸ ਨੇ ਕੁੱਲ 36 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਵਿੱਚੋਂ ਦੋ ਨਾਬਾਲਗ ਹਨ। ਪ੍ਰਸ਼ਾਸਨ ਨੇ ਇਲਾਕੇ 'ਚ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਤਾਜ਼ਾ ਘਟਨਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਰੋਕਣ ਲਈ ਧਾਰਾ 144 ਵੀ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਕੋਲਹਾਪੁਰ ਪੁਲਸ ਨੇ ਔਰੰਗਜ਼ੇਬ ਦਾ ਸਟੇਟਸ ਸੋਸ਼ਲ ਮੀਡੀਆ 'ਤੇ ਰੱਖਣ ਦੇ ਮਾਮਲੇ 'ਚ 2 ਐੱਫ.ਆਈ.ਆਰ. ਦਰਜ ਕੀਤੀਆਂ ਸੀ। ਇਨ੍ਹਾਂ ਦੋਵਾਂ ਐਫਆਈਆਰਜ਼ ਵਿੱਚ ਕੁੱਲ 5 ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਸੀ।
ਮਹਾਰਾਸ਼ਟਰ 'ਚ ਹਿੰਸਾ ਕਿਉਂ ਭੜਕੀ?
ਇਸ ਤੋਂ ਇਲਾਵਾ ਕੋਲਹਾਪੁਰ ਪੁਲਸ ਨੇ ਔਰੰਗਜ਼ੇਬ ਦਾ ਸਟੇਟਸ ਸੋਸ਼ਲ ਮੀਡੀਆ 'ਤੇ ਰੱਖਣ ਦੇ ਮਾਮਲੇ 'ਚ 2 ਐੱਫ.ਆਈ.ਆਰ. ਦਰਜ ਕੀਤੀਆਂ ਸੀ। ਇਨ੍ਹਾਂ ਦੋਵਾਂ ਐਫਆਈਆਰਜ਼ ਵਿੱਚ ਕੁੱਲ 5 ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਸੀ।
ਮਹਾਰਾਸ਼ਟਰ 'ਚ ਹਿੰਸਾ ਕਿਉਂ ਭੜਕੀ?
ਮਹਾਰਾਸ਼ਟਰ ਦੇ ਕੋਲਹਾਪੁਰ 'ਚ ਮੰਗਲਵਾਰ (6 ਜੂਨ) ਨੂੰ ਕੁਝ ਨੌਜਵਾਨਾਂ ਨੇ ਔਰੰਗਜ਼ੇਬ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਦੂਜੇ ਦਿਨ ਕੁਝ ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ ਸਟੇਟਸ ਵਜੋਂ ਟੀਪੂ ਸੁਲਤਾਨ ਦੀ ਤਸਵੀਰ ਦੇ ਨਾਲ ਕਥਿਤ ਤੌਰ 'ਤੇ ਇਤਰਾਜ਼ਯੋਗ ਆਡੀਓ ਸੰਦੇਸ਼ ਪੋਸਟ ਕੀਤਾ। ਇਸ ਤੋਂ ਬਾਅਦ ਬੁੱਧਵਾਰ ਨੂੰ ਆਸ-ਪਾਸ ਦੇ ਰਾਜਨੀਤਿਕ ਅਤੇ ਸਮਾਜਿਕ ਸੰਗਠਨ ਵਿਰੋਧ 'ਤੇ ਉਤਰ ਆਏ। ਇਸ ਪ੍ਰਦਰਸ਼ਨ ਦੌਰਾਨ ਕਿਸੇ ਨੇ ਭੀੜ 'ਤੇ ਪਥਰਾਅ ਕਰ ਦਿੱਤਾ ਅਤੇ ਇਸ ਪੱਥਰਬਾਜ਼ੀ ਤੋਂ ਬਾਅਦ ਸਥਿਤੀ ਵਿਗੜ ਗਈ ਅਤੇ ਇਲਾਕੇ 'ਚ ਹਿੰਸਾ ਫੈਲ ਗਈ।
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ 'ਚ ਜਦੋਂ ਲੋਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਕਥਿਤ ਤੌਰ 'ਤੇ ਸਮਾਜ ਵਿਰੋਧੀ ਅਨਸਰਾਂ ਨੇ ਉਨ੍ਹਾਂ 'ਤੇ ਪਥਰਾਅ ਕਰ ਦਿੱਤਾ, ਜਿਸ ਤੋਂ ਬਾਅਦ ਇਲਾਕੇ 'ਚ ਹਿੰਸਾ ਫੈਲ ਗਈ। ਅਹਿਮਦਨਗਰ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ ਕੋਲਹਾਪੁਰ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿਸ ਵਿੱਚ ਪ੍ਰਦਰਸ਼ਨ ਦੌਰਾਨ ਪੱਥਰਬਾਜ਼ੀ ਹੋਈ ਸੀ, ਅਸੀਂ ਇਸ ਐਂਗਲ ਦੀ ਵੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ ਅਸੀਂ ਇਹਤਿਆਤ ਵਜੋਂ ਰਿਜ਼ਰਵ ਪੁਲਿਸ ਬਲ ਦੀ ਮੰਗ ਵੀ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ 19 ਜੂਨ ਤੱਕ ਇਸ ਮਾਮਲੇ ਵਿੱਚ ਮਨਾਹੀ ਲਾਗੂ ਹੈ ਅਤੇ ਅਸੀਂ ਇੱਥੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement