ਨਵੀਂ ਦਿੱਲੀ: ਰਾਸ਼ਟਰ ਪਿਤਾ ਮਹਾਤਮਾ ਗਾਂਧੀ 18 ਜਨਵਰੀ 1948 ਨੂੰ ਆਪਣਾ ਆਖਰੀ ਵਰਤ ਖ਼ਤਮ ਹੋਣ ਤੋਂ ਸਿਰਫ 9 ਦਿਨ ਬਾਅਦ ਅਤੇ 30 ਜਨਵਰੀ 1948 ਨੂੰ ਉਨ੍ਹਾਂ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ, ਮਹਰੌਲੀ ਵਿੱਚ ਕੁਤਬੂਦੀਨ ਬਖਤਿਆਰ ਕਾਕੀ ਦਰਗਾਹ ਗਏ ਸੀ। ਉਸ ਸਮੇਂ ਦਿੱਲੀ ਫਿਰਕੂ ਹਿੰਸਾ ਦਾ ਅੱਗ 'ਚ ਸੜ ਰਹੀ ਸੀ।

ਦਿੱਲੀ ਵਿਚ ਕੜਾਕੇ ਦੀ ਠੰ ਸੀ ਅਤੇ 79 ਸਾਲਾ ਗਾਂਧੀ ਫਿਰਕੂ ਦੰਗਿਆਂ ਦੌਰਾਨ ਹੋਏ ਨੁਕਸਾਨ ਨੂੰ ਵੇਖਣ ਲਈ ਸਵੇਰੇ ਅੱਠ ਵਜੇ ਉੱਥੇ ਪਹੁੰਚੇ। ਉਹ ਬਹੁਤ ਚਿੰਤਤ ਸੀ ਕਿ ਧਰਮ ਦੇ ਨਾਂ 'ਤੇ ਮੁਸਲਮਾਨਾਂ 'ਤੇ ਉਨ੍ਹਾਂ ਦੀ ਆਪਣੀ ਧਰਤੀ 'ਤੇ ਹਮਲਾ ਕੀਤਾ ਗਿਆ ਸੀ। ਉਸ ਸਮੇਂ ਮੌਲਾਨਾ ਆਜ਼ਾਦ ਅਤੇ ਰਾਜ ਕੁਮਾਰੀ ਅਮ੍ਰਿਤ ਕੌਰ ਵੀ ਉਨ੍ਹਾਂ ਦੇ ਨਾਲ ਸੀ

ਕਿਉਂਕਿ ਬਾਪੂ ਪਹਿਲਾਂ ਹੀ ਕੁਝ ਸਮੇਂ ਲਈ ਵਰਤ 'ਤੇ ਸੀ, ਇਸ ਲਈ ਉਹ ਕਾਫੀ ਕਮਜ਼ੋਰ ਅਤੇ ਬਿਮਾਰ ਸੀ। ਦੰਗਿਆਂ ਦੌਰਾਨ ਇਸ ਪਵਿੱਤਰ ਅਸਥਾਨ 'ਤੇ ਹਮਲਾ ਕੀਤਾ ਗਿਆ ਅਤੇ ਬਹੁਤ ਭਨ ਤੋ ਕੀਤੀ ਗਈ ਜਿਸ ਕਾਰਨ ਬਹੁਤ ਸਾਰੇ ਸਥਾਨਕ ਮੁਸਲਮਾਨ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਪਨਾਹ ਲੈਣ ਲਈ ਮਜਬੂਰ ਹੋਏ। ਇਥੋਂ ਤਕ ਕਿ ਦਰਗਾਹ ਦੇ ਕਰਮਚਾਰੀ ਮਰਨ ਡਰੋਂ ਇਸ ਥਾਂ ਨੂੰ ਛੱਡ ਗਏ ਅਤੇ ਉਹ ਵੀ ਸੁਰੱਖਿਅਤ ਥਾਂਵਾਂ 'ਤੇ ਚਲੇ ਗਏ ਸੀ

ਇਹ ਉਹ ਦਿਨ ਸੀ ਜਦੋਂ ਪੂਰਾ ਮਹਰੌਲੀ ਖੇਤਰ ਪਿੰਡਾਂ ਨਾਲ ਘਿਰਿਆ ਹੋਇਆ ਸੀ ਗ੍ਰੀਨ ਪਾਰਕ, ਹੌ ਖਾਸ, ਸਫਦਰਜੰਗ ਵਿਕਾਸ ਖੇਤਰ (ਐਸਡੀਏ), ਆਈਆਈਟੀ ਅਤੇ ਵੱਖ-ਵੱਖ ਦੱਖਣੀ ਦਿੱਲੀ ਦੀਆਂ ਬਸਤੀਆਂ 50 ਦੇ ਦਹਾਕੇ ਦੇ ਅੱਧ ਵਿੱਚ ਹੋਂਦ ਵਿੱਚ ਆਈਆਂ ਸੀ

'ਮਹਾਤਮਾ ਗਾਂਧੀ ਪੂਰਨਹੂਤੀ' ਵਿਚ ਲਿਖੀਆਂ ਗਈਆਂ ਹਨ ਇਹ ਗੱਲਾਂ:

'ਮਹਾਤਮਾ ਗਾਂਧੀ ਪੂਰਨਹੂਤੀ' ਵਿਚ ਬਾਪੂ ਦੇ ਨਿੱਜੀ ਸਹਾਇਕ ਪਿਆਰੇ ਲਾਲ ਨਾਇਰ ਨੇ ਲਿਖਿਆ, "ਦਰਗਾਹ ਦੇ ਕੁਝ ਹਿੱਸੇ ਨੂੰ ਨੁਕਸਾਨ ਹੁੰਦਾ ਵੇਖ ਕੇ ਬਾਪੂ ਪੂਰੀ ਤਰ੍ਹਾਂ ਟੁੱਟ ਗਏ ਸੀ। ਪਾਕਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਵਲੋਂ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੂੰ ਸਰਕਾਰ ਨੇ ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ ਦੇ ਨੇੜੇ ਬਸਾਇਆ ਗਿਆ ਸੀ।”

ਦਰਗਾਹ 'ਤੇ ਬਾਪੂ ਨੇ ਸਾਰਿਆਂ ਨੂੰ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਰਨਾਰਥੀਆਂ ਨੂੰ ਨੁਕਸਾਨੇ ਗਏ ਖੇਤਰ ਨੂੰ ਦੁਬਾਰਾ ਬਣਾਉਣ ਲਈ ਕਿਹਾ। ਗਾਂਧੀ ਜੀ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦਰਗਾਹ ਦੀ ਮੁਰੰਮਤ ਕਰਵਾਉਣ ਲਈ ਕਿਹਾ ਕਿਉਂਕਿ ਦੰਗਿਆਂ ਦੌਰਾਨ ਇੱਥੇ ਵੱਡਾ ਨੁਕਸਾਨ ਹੋਇਆ ਸੀ।

ਇਸ ਦੇ ਲਈ ਗਾਂਧੀ ਜੀ ਨੇ ਨਹਿਰੂ ਨੂੰ 50 ਹਜ਼ਜ਼ਾਰ ਰੁਪਏ ਅਲਾਟ ਕਰਨ ਲਈ ਵੀ ਕਿਹਾ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਵੱਡੀ ਰਕਮ ਸੀ। ਆਪਣੀ ਫੇਰੀ ਤੋਂ ਬਾਅਦ ਗਾਂਧੀ ਨੇ ਲਿਖਿਆ, "ਅਜਮੇਰ ਦੀ ਦਰਗਾਹ ਤੋਂ ਇਲਾਵਾ, ਇਹ (ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ) ਦੂਸਰਾ ਸਥਾਨ ਹੈ ਜਿੱਥੇ ਸਿਰਫ ਮੁਸਲਮਾਨ ਹੀ ਨਹੀਂ, ਹਜ਼ਾਰਾਂ ਗ਼ੈਰ-ਮੁਸਲਮਾਨ ਵੀ ਆਉਂਦੇ ਹਨ।"

ਦਰਗਾਹ ਛੱਡਣ ਤੋਂ ਪਹਿਲਾਂ ਗਾਂਧੀ ਜੀ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਦਭਾਵਨਾ ਅਤੇ ਏਕਤਾ ਦਾ ਸੰਦੇਸ਼ ਦਿੱਤਾ।

ਮਹਾਤਮਾ ਗਾਂਧੀ ਨੇ 744 ਦਿਨਾਂ ਦੇ ਠਹਿਰਨ ਵਿਚ ਸਿਰਫ ਦੋ ਵਾਰ ਦਿੱਲੀ ਵਿਚ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ।

ਦਿੱਲੀ ਵਿੱਚ 12 ਅਪਰੈਲ 1915 ਤੋਂ ਲੈ ਕੇ 30 ਜਨਵਰੀ 1948 ਤੱਕ ਆਪਣੇ 744 ਦਿਨਾਂ ਦੇ ਠਹਿਰਨ ਦੌਰਾਨ ਉਨ੍ਹਾਂ ਨੇ ਸਿਰਫ ਦੋ ਵਾਰ ਦਿੱਲੀ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ, ਹਾਲਾਂਕਿ ਉਹ ਇੱਕ ਸ਼ਰਧਾਲੂ ਹਿੰਦੂ ਸੀ। ਉਨ੍ਹਾਂ ਨੇ 22 ਸਤੰਬਰ 1939 ਨੂੰ ਇਸ ਸ਼ਰਤ 'ਤੇ ਬਿਰਲਾ ਮੰਦਰ ਦਾ ਉਦਘਾਟਨ ਕੀਤਾ ਕਿ ਉਥੇ ਦਲਿਤਾਂ ਦਾ ਦਾਖਲਾ ਵਰਜਿਆ ਨਹੀਂ ਜਾਵੇਗਾ। ਦੂਜੀ ਵਾਰ ਜਿਸ ਧਾਰਮਿਕ ਸਥਾਨ 'ਤੇ ਉਹ ਆਏ ਉਹ ਦਰਗਾਹ ਸੀ। ਹਾਂ, ਉਹ ਦਿੱਲੀ ਦੇ ਵਾਲਮੀਕਿ ਮੰਦਰ (ਉਸ ਸਮੇਂ ਰੀਡਿੰਗ ਰੋਡ, ਅੱਜ ਦੇ ਮੰਦਰ ਮਾਰਗ ਤੇ) ਦੇ ਇੱਕ ਛੋਟੇ ਜਿਹੇ ਕਮਰੇ ਵਿਚ ਰਹੇ ਜਿੱਥੇ ਉਹ ਵਾਲਮੀਕਿ ਕਮਿਊਨਿਟੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ।

ਬਖਤਿਆਰ ਕਾਕੀ ਦਰਗਾਹ ਹਰ ਸਾਲ ਬਸੰਤ ਰੁੱਤ ਦੇ ਸਮੇਂ ਜੀਵਨ ਵਿਚ ਆਉਂਦੀ ਹੈ, ਜਦੋਂ ਦਿੱਲੀ ਵਿਚ ਫਿਰਕੂ ਸਦਭਾਵਨਾ ਨੂੰ ਮਨਾਉਣ ਲਈ ਸਾਲਾਨਾ 'ਫੂਲ ਵਾਲੀ ਕੀ ਸਾਰ' ਇੱਥੇ ਆਯੋਜਤ ਕੀਤੀ ਜਾਂਦੀ ਹੈ।

ਇਹ ਸੱਚਮੁੱਚ ਗਾਂਧੀ ਜੀ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦ੍ਰਿੜ ਸੰਕਲਪ ਲਿਆ ਸੀ ਕਿ ਧਰਮ ਨਿਰਪੱਖਤਾ ਭਾਰਤ ਵਿਚ ਜਿੰਦਾ ਰਹੇਗੀ। ਇਹ ਸੱਤ ਦਿਨਾਂ ਤਿਉਹਾਰ 1961 ਵਿਚ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੇ ਮੁੜ ਸੁਰਜੀਤ ਕੀਤਾ ਸੀ। ਤਿਉਹਾਰ ਦੇ ਦੌਰਾਨ ਹਿੰਦੂ ਅਤੇ ਮੁਸਲਮਾਨ ਦੋਵੇਂ ਦਰਗਾਹ 'ਤੇ ਚਾਦਰ ਚੜ੍ਹਾਉਂਦੇ ਹਨ।

ਇਹ ਦੁੱਖ ਦੀ ਗੱਲ ਹੈ ਕਿ ਕੁਤੁਬੂਦੀਨ ਬਖਤਿਆਰ ਕਾਕੀ ਦਰਗਾਹ ਵਿਚ ਅਜਿਹੀ ਕੋਈ ਤਖ਼ਤੀ ਨਹੀਂ ਹੈ, ਜੋ ਇਹ ਦੱਸ ਸਕੇ ਕਿ ਗਾਂਧੀ ਜੀ ਦਾ ਇਸ ਅਸਥਾਨ ਨਾਲ ਬਹੁਤ ਗੂੜ੍ਹਾ ਸਬੰਧੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਦਰਗਾਹ 'ਤੇ ਕੰਮ ਕਰਨ ਵਾਲੇ ਵੀ ਨਹੀਂ ਜਾਣਦੇ ਕਿ ਗਾਂਧੀ 27 ਜਨਵਰੀ 1948 ਨੂੰ ਇੱਥੇ ਕਿਉਂ ਆਏ?

ਰਾਵਤ ਤੇ ਸਿੱਧੂ ਦੀ ਹੋਈ ਮੁਲਾਕਾਤ, ਮੁੜ ਰਾਜਨੀਤੀ 'ਚ ਐਕਟਿਵ ਹੋਏ ਸਿੱਧੂ, ਵੱਡੀ ਜ਼ਿੰਮੇਦਾਰੀ ਮਿਲਣ ਦੀ ਸੰਭਾਵਨਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904