ਪੜਚੋਲ ਕਰੋ
Advertisement
ਮੋਦੀ ਨੇ ਵਿਰੋਧੀਆਂ 'ਤੇ ਕੀਤਾ ਗੁੱਝਾ ਵਾਰ, ਸ਼ੁਰੂ ਕੀਤੀ #MainBhiChowkidar ਮੁਹਿੰਮ
ਨਵੀਂ ਦਿੱਲੀ: ਪੀਐਮ ਨਰੇਂਦਰ ਮੋਦੀ ਨੇ ਇੱਕ ਵਾਰ ਫਿਰ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਖ਼ੁਦ ਨੂੰ ਦੇਸ਼ ਦਾ ਚੌਕੀਦਾਰ ਦੱਸਦਿਆਂ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ ਕਿ ਹੁਣ ਇਕੱਲੇ ਉਹ ਨਹੀਂ ਦੇਸ਼ ਦਾ ਹਰ ਨਾਗਰਿਕ ਚੌਕੀਦਾਰ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਚੌਕੀਦਾਰ ਦੇਸ਼ ਦੀ ਸੇਵਾ ਕਰ ਰਿਹਾ ਹੈ। ਦੇਸ਼ ਦੀ ਤਰੱਕੀ ਲਈ ਹਰ ਮਿਹਨਤ ਕਰਨ ਵਾਲਾ ਬੰਦਾ ਦੇਸ਼ ਦਾ ਚੌਕੀਦਾਰ ਹੈ।
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ, ਗੰਦਗੀ ਤੇ ਸਮਾਜਿਕ ਬੁਰਾਈਆਂ ਖਿਲਾਫ ਲੜਨ ਵਾਲਾ ਹਰ ਬੰਦਾ ਚੌਕੀਦਾਰ ਹੈ। ਦੇਸ਼ ਨੂੰ ਅੱਗੇ ਵਧਾਉਣ ਲਈ ਜੋ ਵੀ ਵਿਅਕਤੀ ਸਖ਼ਤ ਮਿਹਨਤ ਕਰ ਰਿਹਾ ਹੈ, ਉਹ ਚੌਕੀਦਾਰ ਹੈ। ਉਨ੍ਹਾਂ ਕਿਹਾ ਕਿ ਮੈਂ ਇਕੱਲਾ ਚੌਕੀਦਾਰ ਨਹੀਂ ਹਾਂ। ਇਸ ਦੇ ਨਾਲ ਹੀ ਪੀਐਮ ਨੇ ਇੱਕ ਸੋਸ਼ਲ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਉਨ੍ਹਾਂ #MainBhiChowkidar ਦਾ ਨਾਂ ਦਿੱਤਾ ਹੈ।
ਆਪਣੇ ਟਵੀਟ ਨਾਲ ਪੀਐਮ ਮੋਦੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਵਿਖਾਏ ਗਏ ਹਨ। ਵੀਡੀਓ ਵਿੱਚ ਪੀਐਮ ਮੋਦੀ ਦੀਆਂ ਯੋਜਨਾਵਾਂ ਵੀ ਵਿਖਾਈਆਂ ਗਈਆਂ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਆਪਣੀਆਂ ਰੈਲੀਆਂ ਵਿੱਚ ਪੀਐਮ ਮੋਦੀ ਖਿਲਾਫ ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਖਿਲਾਫ ਚੌਕੀਦਾਰ ਦੇ ਨਾਅਰੇ ਲਗਵਾਏ ਸਨ। ਹੁਣ ਇਸ ’ਤੇ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਜਾਰੀ ਰਹੇਗੀ ਤੇ ਇਸ ਮੁਹਿੰਮ ਵਿੱਚ ਸ਼ਾਮਲ ਦੇਸ਼ ਦਾ ਹਰ ਇੱਕ ਨਾਗਰਿਕ ਦੇਸ਼ ਦਾ ਚੌਕੀਦਾਰ ਹੈ। ਕੁਝ ਮਹੀਨੇ ਪਹਿਲਾਂ ਵੀ ਪੀਐਮ ਮੋਦੀ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਦੱਸ ਚੁੱਕੇ ਸਨ।Your Chowkidar is standing firm & serving the nation.
But, I am not alone. Everyone who is fighting corruption, dirt, social evils is a Chowkidar. Everyone working hard for the progress of India is a Chowkidar. Today, every Indian is saying-#MainBhiChowkidar — Narendra Modi (@narendramodi) March 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement