Odisha ਦੇ ਕਾਲਾਹਾਂਡੀ ‘ਚ ਵੱਡਾ ਹਾਦਸਾ, ਸੈਪਟਿਕ ਟੈਂਕ 'ਚ ਦਮ ਘੁੱਟਣ ਕਾਰਨ 6 ਦੀ ਮੌਤ, CM ਵੱਲੋਂ ਮੁਆਵਜ਼ੇ ਦਾ ਐਲਾਨ
Major accident in Odisha : ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਨਿਰਮਾਣ ਅਧੀਨ ਸੈਪਟਿਕ ਟੈਂਕ ਦੇ ਅੰਦਰ ਦਮ ਘੁੱਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ।
Major accident in Odisha : ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਨਿਰਮਾਣ ਅਧੀਨ ਸੈਪਟਿਕ ਟੈਂਕ ਦੇ ਅੰਦਰ ਦਮ ਘੁੱਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਘਟਨਾ ਮਦਨਪੁਰ-ਰਾਮਪੁਰ ਥਾਣਾ ਖੇਤਰ ਦੇ ਕਾਰਲਖੁੰਟਾ ਪਿੰਡ ਵਿੱਚ ਵਾਪਰੀ।
ਹਾਦਸੇ ਵਿੱਚ ਇੱਕ ਹੋਰ ਵਿਅਕਤੀ ਦੀ ਤਬੀਅਤ ਵੀ ਖਰਾਬ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਮਿਸਤਰੀ, ਇੱਕ ਮਜ਼ਦੂਰ, ਸੈਪਟਿਕ ਟੈਂਕ ਨਿਰਮਾਤਾ ਅਤੇ ਉਸਦਾ ਪੁੱਤਰ ਸ਼ਾਮਲ ਹਨ।
ਇਹ ਹਾਦਸਾ ਸੈਪਟਿਕ ਟੈਂਕ ‘ਤੇ ਸੈਂਟਰਿੰਗ ਦੇ ਕੰਮ ਦੌਰਾਨ ਵਾਪਰਿਆ। ਜਾਣਕਾਰੀ ਮੁਤਾਬਕ ਇੱਕ ਮਜ਼ਦੂਰ ਟੈਂਕ ਦੇ ਅੰਦਰ ਗਿਆ ਸੀ, ਜਿੱਥੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਉਸਨੂੰ ਬਚਾਉਣ ਲਈ ਇੱਕ-ਇੱਕ ਕਰਕੇ ਹੋਰ ਲੋਕ ਵੀ ਟੈਂਕ ਵਿੱਚ ਉਤਰਦੇ ਗਏ ਪਰ ਅੰਦਰ ਜ਼ਹਿਰੀਲੀ ਗੈਸ ਭਰਨ ਕਾਰਨ ਸਾਰੇ ਬੇਹੋਸ਼ ਹੋ ਗਏ।
7 ਵਿੱਚੋਂ 6 ਦੀ ਮੌਤ
ਸਥਾਨਕ ਲੋਕਾਂ ਨੇ ਸਾਰੇ ਪੀੜਤਾਂ ਨੂੰ ਬਾਹਰ ਕੱਢ ਕੇ ਮਦਨਪੁਰ ਰਾਮਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਉੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਵਧੀਆ ਇਲਾਜ ਲਈ ਕਾਲਾਹਾਂਡੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਮ੍ਰਿਤਕਾਂ ਵਿੱਚ 4 ਮਜ਼ਦੂਰ, ਇੱਕ ਘਰ ਦਾ ਮਾਲਕ ਅਤੇ ਉਸਦਾ ਪੁੱਤਰ ਸ਼ਾਮਲ ਹਨ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਸੈਪਟਿਕ ਟੈਂਕ ਦੇ ਅੰਦਰ ਜ਼ਹਿਰੀਲੀ ਗੈਸ ਇਕੱਠੀ ਹੋਣ ਕਾਰਨ ਇਹ ਹਾਦਸਾ ਵਾਪਰਿਆ।
ਮੁੱਖ ਮੰਤਰੀ ਨੇ ਜਤਾਇਆ ਦੁੱਖ
ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ। ਉਨ੍ਹਾਂ ਨੇ ਹਰ ਮ੍ਰਿਤਕ ਦੇ ਪਰਿਵਾਰ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 4 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਵੀ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















