Govt Bans 156 Cocktail Drugs: ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 156 FDC (ਫਿਕਸਡ ਡੋਜ਼ ਕੰਬੀਨੇਸ਼ਨ ਡਰੱਗਜ਼) 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦਵਾਈਆਂ ਦੇ ਉਤਪਾਦਨ, ਭੰਡਾਰਨ ਅਤੇ ਵਿਕਰੀ 'ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ, 14 FDC 'ਤੇ ਪਾਬੰਦੀ ਲਗਾਈ ਗਈ ਸੀ।



ਮਰੀਜ਼ਾਂ ਨੂੰ ਲਾਭ ਦੀ ਥਾਂ ਹੋ ਰਹੇ ਨੁਕਸਾਨ


ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਫੈਸਲਾ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ (ਡੀ.ਟੀ.ਏ.ਬੀ.) ਦੀ ਸਿਫਾਰਿਸ਼ ਤੋਂ ਬਾਅਦ ਲਿਆ ਗਿਆ ਹੈ। ਡੀਟੀਏਬੀ ਨੇ ਆਪਣੀ ਜਾਂਚ ਵਿੱਚ ਇਹਨਾਂ ਮਿਸ਼ਰਨ ਦਵਾਈਆਂ ਦੇ ਦਾਅਵਿਆਂ ਨੂੰ ਸੱਚ ਨਹੀਂ ਪਾਇਆ ਅਤੇ ਮਰੀਜ਼ ਲਈ ਲਾਭਾਂ ਤੋਂ ਵੱਧ ਨੁਕਸਾਨ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ।


ਪਿਛਲੇ ਸਾਲ 14 FDC 'ਤੇ ਪਾਬੰਦੀ ਲਗਾਈ ਗਈ ਸੀ


ਨੋਟੀਫਿਕੇਸ਼ਨ ਮੁਤਾਬਕ ਜਿਨ੍ਹਾਂ ਐੱਫ.ਡੀ.ਸੀਜ਼ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਐਂਟੀਬਾਇਓਟਿਕਸ, ਐਂਟੀ-ਐਲਰਜੀ, ਦਰਦ, ਬੁਖਾਰ, ਹਾਈਪਰਟੈਨਸ਼ਨ, ਮਲਟੀ ਵਿਟਾਮਿਨ ਸਮੇਤ ਕਈ ਦਵਾਈਆਂ ਸ਼ਾਮਲ ਹਨ। ਪਿਛਲੇ ਸਾਲ, 14 FDC 'ਤੇ ਪਾਬੰਦੀ ਲਗਾਈ ਗਈ ਸੀ। ਪਿਛਲੇ ਸਾਲ, 14 FDC 'ਤੇ ਪਾਬੰਦੀ ਲਗਾਈ ਗਈ ਸੀ। ਸਾਲ 2016 ਵਿੱਚ, 344 ਐਫਡੀਸੀ 'ਤੇ ਪਾਬੰਦੀ ਲਗਾਈ ਗਈ ਸੀ।


 



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।