ਪੜਚੋਲ ਕਰੋ
Advertisement
VIDEO: ਏਅਰੋ ਸ਼ੋਅ ਦੌਰਾਨ ਦੂਜਾ ਵੱਡਾ ਹਾਦਸਾ, ਸੈਂਕੜੇ ਕਾਰਾਂ ਸੜੀਆਂ
ਬੇਂਗਲੁਰੂ 'ਚ ਚੱਲ ਰਹੇ ਏਅਰੋ ਇੰਡੀਆ ਸ਼ੋਅ 2019 ਦੌਰਾਨ ਹਾਦਸੇ 'ਤੇ ਹਾਦਸਾ ਵਾਪਰ ਰਿਹਾ ਹੈ। ਸ਼ਨੀਵਾਰ ਨੂੰ ਏਅਰੋ ਸ਼ੋਅ ਦੌਰਾਨ ਕਾਰ ਪਾਰਕਿੰਗ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਤਕਰੀਬਨ 300 ਕਾਰਾਂ ਬੁਰੀ ਤਰ੍ਹਾਂ ਸੜ ਗਈਆਂ। ਅੱਗ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਸੜੀਆਂ ਕਾਰਾਂ ਦੀ ਕੀਮਤ ਕਰੋੜਾਂ ਵਿੱਚ ਹੋ ਸਕਦੀ ਹੈ।
ਅੱਗ ਲੱਗਣ ਮਗਰੋਂ ਕਾਰ ਪਾਰਕਿੰਗ ਵਾਲੀ ਥਾਂ 'ਤੇ ਕਾਲੇ ਧੂੰਏਂ ਦੇ ਗੁਬਾਰ ਅਸਮਾਨ ਵੱਲ ਉੱਠਦੇ ਵਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਏਅਰੋ ਸ਼ੋਅ ਦੌਰਾਨ ਸੁੱਕੇ ਘਾਰ ਦੇ ਮੈਦਾਨ ਨੂੰ ਕਾਰ ਪਾਕਰਿੰਗ ਵਜੋਂ ਵਰਤਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਸੁੱਕੇ ਘਾਹ ਨੂੰ ਲੱਗੀ ਜਿਸ ਮਗਰੋਂ ਇਸ ਨੇ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਮਗਰੋਂ ਉੱਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਘਟਨਾ ਵਾਲੀ ਥਾਂ ਤੋਂ ਕਾਫੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਕਾਰਾਂ ਸੜ ਕੇ ਸੁਆਹ ਹੋ ਗਈਆਂ ਤੇ ਅੰਬਰੀਂ ਧੂੰਆਂ ਉੱਡਦਾ ਵਿਖਾਈ ਦੇ ਰਿਹਾ ਹੈ। ਘਟਨਾ ਤਕਰੀਬਨ ਢਾਈ- ਤਿੰਨ ਵਜੇ ਦੇ ਦਰਮਿਆਨ ਵਾਪਰੀ, ਉਦੋਂ ਅੱਗ ਬੁਝਾਊ ਦਸਤਿਆਂ ਨੇ ਦੱਸਿਆ ਸੀ ਕਿ ਇਸ ਅੱਗ ਦੌਰਾਨ 80 ਤੋਂ 100 ਕਾਰਾਂ ਸੜ ਕੇ ਸੁਆਹ ਹੋ ਗਈਆਂ। ਪਰ ਬਾਅਦ ਵਿੱਚ ਪਤਾ ਲੱਗਾ ਕਿ 300 ਕਾਰਾਂ ਸੜ ਗਈਆਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਏਅਰੋਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਦੌਰਾਨ ਦੋ ਜਹਾਜ਼ ਹਵਾ ਵਿੱਚ ਹੀ ਟਕਰਾਅ ਗਏ ਸਨ, ਜਿਸ ਮਗਰੋਂ ਇੱਕ ਪਾਇਲਟ ਦੀ ਮੌਤ ਵੀ ਹੋ ਗਈ ਸੀ। ਦੇਖੋ ਵੀਡੀਓ-#AeroShowOpenParkingAreaFire In all, 300 cars burnt in the fire incident. Fire fully extinguished now. 10 Fire Force and 5 other fire engines fought the fire under the leadership of Chief Fire Officer, West.
— M.N.Reddi, IPS (@DGP_FIRE) February 23, 2019
Vehicles got fire at parking area of #AiroIndia show at Yalahanka. Fire fighters On the spot.@DGP_FIRE @SunilagarwalI @KarnatakaVarthe pic.twitter.com/5YAk2izsDx
— Karnataka Fire Dept (@KarFireDept) February 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement