ਪੜਚੋਲ ਕਰੋ
ਮੈਜਿਕ ਵੈਨ ਅਤੇ ਕਾਰ 'ਤੇ ਪਲਟਿਆਂ ਟਰੱਕ, 13 ਲੋਕਾਂ ਦੀ ਮੌਤ
ਸਥਾਨਕ ਵਿਧਾਇਕ ਮਿਤਾਲੀ ਰਾਏ ਦੇ ਮੁਤਾਬਕ ਹਾਦਸਿਆਂ 'ਚ 13 ਲੋਕਾਂ ਦੀ ਜਾਨ ਗਈ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਲਪਾਈਗੁੜੀ: ਪੱਛਮੀ ਬੰਗਾਲ 'ਚ ਦਰਦਨਾਕ ਹਾਦਸਾ ਹੋਇਆ ਹੈ। ਇੱਥੇ ਬੋਲਡਰ ਨਾਲ ਲੱਦਿਆ ਇਕ ਟਰੱਕ ਨਿੱਜੀ ਕਾਰ ਤੇ ਮੈਜਿਕ ਵੈਨ 'ਤੇ ਪਲਟ ਗਿਆ। ਸਥਾਨਕ ਵਿਧਾਇਕ ਮਿਤਾਲੀ ਰਾਏ ਦੇ ਮੁਤਾਬਕ ਹਾਦਸਿਆਂ 'ਚ 13 ਲੋਕਾਂ ਦੀ ਜਾਨ ਗਈ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਖ਼ਮੀਆਂ ਨੂੰ ਜਲਪਾਈਗੁੜੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਓਵਰਲੋਡਿੰਗ ਦੀ ਵਜ੍ਹਾ ਨਾਲ ਟਰੱਕ ਦਾ ਸਸੰਤੁਲਨ ਵਿਗੜਿਆ ਤੇ ਇਸ ਨੇ 13 ਲੋਕਾਂ ਦੀ ਜਾਨ ਲੈ ਲਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਟ੍ਰੈਂਡਿੰਗ ਟੌਪਿਕ






















