Maldivian Leaders Row: ਮਾਲਦੀਵ ਦੇ ਉਪ ਮੰਤਰੀ ਹਸਨ ਜਹਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਆਪਣੇ ਅਤੇ ਹੋਰ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਮੁਅੱਤਲ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਮੁਅੱਤਲੀ ਦੀਆਂ ਖਬਰਾਂ ਨੂੰ ਫਰਜ਼ੀ ਕਰਾਰ ਦਿੱਤਾ।


ਉਨ੍ਹਾਂ ਨੇ ਇਹ ਖੰਡਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਸਥਾਨਕ ਮੀਡੀਆ ਆਉਟਲੇਟ ਅਧਾਧੂ ਨੇ ਰਿਪੋਰਟ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਮਜ਼ਾਕ ਉਡਾਉਣ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


ਇਕ ਸਰਕਾਰੀ ਸੂਤਰ ਦਾ ਹਵਾਲਾ ਦਿੰਦਿਆਂ ਹੋਇਆਂ ਅਧਾਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਦੀ ਹਾਲੀਆ ਫੇਰੀ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਅਪਮਾਨਜਨਕ ਬਿਆਨ ਦੇਣ ਲਈ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਹਾਨ ਤੋਂ ਇਲਾਵਾ ਇਨ੍ਹਾਂ 'ਚ ਮੰਤਰੀ ਮਰੀਅਮ ਸ਼ਿਓਨਾ ਅਤੇ ਜ਼ਾਹਿਦ ਰਮੀਜ਼ ਦੇ ਨਾਂ ਵੀ ਸ਼ਾਮਲ ਸਨ।


ਇਹ ਵੀ ਪੜ੍ਹੋ: Aam Aadmi Party: ਜਿਹੜਾ ਵੀ ਆਮ ਲੋਕਾਂ ਲਈ ਲੜਦਾ ਹੈ, ਭਾਜਪਾ ਉਨ੍ਹਾਂ ਨੂੰ ਭੇਜ ਦਿੰਦੀ ਹੈ ਜੇਲ੍ਹ- ਮਾਨ


ਸਥਾਨਕ ਮੀਡੀਆ ਆਉਟਲੇਟਸ ਨੇ ਰਿਪੋਰਟ ਦਿੱਤੀ ਸੀ ਕਿ ਮਾਲਦੀਵ ਸਰਕਾਰ ਦੇ ਅਧਿਕਾਰੀਆਂ ਦੇ ਇੱਕ ਹਿੱਸੇ ਨੂੰ ਵੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਭਾਰਤੀ ਨਾਗਰਿਕਾਂ ਨਾਲ ਬਹਿਸ ਕਰਦੇ ਦੇਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮਾਲਦੀਵ ਦੇ ਇੱਕ ਮੰਤਰੀ ਅਤੇ ਕੁਝ ਹੋਰ ਸਰਕਾਰੀ ਅਧਿਕਾਰੀਆਂ ਨੇ ਪੀਐਮ ਮੋਦੀ ਦੇ ਲਕਸ਼ਦੀਪ ਦੌਰੇ ਨੂੰ ਲੈ ਕੇ ਇੱਕ ਅਪਮਾਨਜਨਕ ਪੋਸਟ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਹੰਗਾਮਾ ਹੋਇਆ ਸੀ।


ਦੱਸ ਦੇਈਏ ਕਿ ਪੀਐਮ ਮੋਦੀ ਨੇ 2 ਜਨਵਰੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦਾ ਦੌਰਾ ਕੀਤਾ ਸੀ ਅਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਵਿੱਚ ਸਨੌਰਕਲਿੰਗ ਵਿੱਚ ਹੱਥ ਅਜ਼ਮਾਉਣ ਦਾ 'ਰੋਮਾਂਚਕ ਅਨੁਭਵ' ਵੀ ਸ਼ਾਮਲ ਸੀ। ਐਕਸ 'ਤੇ ਪੋਸਟਾਂ ਦੀ ਲੜੀ ਵਿੱਚ ਪੀਐਮ ਮੋਦੀ ਨੇ ਸਫੇਦ ਬੀਚ, ਨੀਲੇ ਅਸਮਾਨ ਅਤੇ ਸਮੁੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਤਸਵੀਰਾਂ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ ਸੀ ਕਿ ਜੋ ਐਡਵੈਂਚਰ ਪਸੰਦ ਕਰਦੇ ਹਨ ਉਨ੍ਹਾਂ ਨੂੰ ਆਪਣੀ ਲਿਸਟ 'ਚ ਲਕਸ਼ਦੀਪ ਨੂੰ ਸ਼ਾਮਲ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: Rajnath Singh UK Visit: ਦੋ ਦਿਨਾਂ ਦੌਰੇ 'ਤੇ ਬ੍ਰਿਟੇਨ ਜਾਣਗੇ ਰਾਜਨਾਥ ਸਿੰਘ, 8 ਜਨਵਰੀ ਨੂੰ ਹੋਣਗੇ ਰਵਾਨਾ, ਜਾਣੋ ਕੀ ਨੇ