ਬੀਟੈੱਕ ਪਾਸ ਬਣਿਆ ਦਰਿੰਦਾ! ਆਪਣੀ ਹੀ ਤਾਈ ਦੇ ਕਰ ਦਿੱਤੇ 10 ਟੁਕੜੇ
ਅਨੁਜ ਸ਼ਰਮਾ ਨੇ ਸ਼ਰਧਾ ਕਤਲ ਕਾਂਡ ਵਾਂਗ ਆਪਣੀ ਬਜ਼ੁਰਗ ਤਾਈ ਦੇ 10 ਟੁਕੜੇ ਕਰ ਦਿੱਤੇ। ਹੁਣ ਤੱਕ ਮ੍ਰਿਤਕ ਸਰੋਜ ਸ਼ਰਮਾ (60) ਦੀ ਲਾਸ਼ ਦੇ ਅੱਠ ਟੁਕੜੇ ਬਰਾਮਦ ਕਰ ਲਏ ਗਏ ਹਨ ਤੇ ਮੁਲਜ਼ਮ ਨੂੰ 20 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
Crime News: ਰਾਜਸਥਾਨ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸ਼ਖਸ ਨੇ ਆਪਣੀ ਬਜ਼ੁਰਗ ਤਾਈ ਦੇ 10 ਟੁਕੜੇ ਕਰ ਦਿੱਤੇ। ਇਸ ਵਾਰਦਾਤ ਨੇ ਇੱਕ ਵਾਰ ਫਿਰ ਸ਼ਰਧਾ ਕਤਲ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਮੁਲਜ਼ਮ ਦੀ ਪਛਾਣ ਅਨੁਜ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਅਨੁਜ ਸ਼ਰਮਾ ਨੇ ਸ਼ਰਧਾ ਕਤਲ ਕਾਂਡ ਵਾਂਗ ਆਪਣੀ ਬਜ਼ੁਰਗ ਤਾਈ ਦੇ 10 ਟੁਕੜੇ ਕਰ ਦਿੱਤੇ। ਹੁਣ ਤੱਕ ਮ੍ਰਿਤਕ ਸਰੋਜ ਸ਼ਰਮਾ (60) ਦੀ ਲਾਸ਼ ਦੇ ਅੱਠ ਟੁਕੜੇ ਬਰਾਮਦ ਕਰ ਲਏ ਗਏ ਹਨ ਤੇ ਮੁਲਜ਼ਮ ਨੂੰ 20 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਅਨੁਜ ਸ਼ਰਮਾ ਨੇ 11 ਦਸੰਬਰ ਨੂੰ ਵਿਦਿਆਧਰ ਨਗਰ ਥਾਣੇ 'ਚ ਆਪਣੀ ਚਾਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਬਾਅਦ 'ਚ ਪੁਲਿਸ ਪੁੱਛ ਪੜਤਾਲ ਦੌਰਾਨ ਘਰ 'ਚ ਖੂਨ ਦੇ ਕੁਝ ਧੱਬੇ ਮਿਲੇ ਤੇ ਮੁਲਜ਼ਮ ਨੇ ਦੱਸਿਆ ਕਿ ਇਹ ਠੰਢ ਕਾਰਨ ਉਸ ਦੇ ਨੱਕ ਵਿੱਚੋਂ ਵੱਗਿਆ ਹੈ।
ਪੁਲਿਸ ਨੇ ਸ਼ੁਰੂਆਤ ਵਿੱਚ ਇਸ ਨੂੰ ਗੁੰਮਸ਼ੁਦਾ ਰਿਪੋਰਟ ਦੇ ਮਾਮਲੇ ਵਜੋਂ ਮੰਨਿਆਂ ਪਰ ਜਦੋਂ ਤੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਤਾਂ ਮਾਮਲਾ ਸਾਫ਼ ਹੋ ਗਿਆ। ਇਸ ਵਿੱਚ ਮੁਲਜ਼ਮ 11 ਦਸੰਬਰ ਦੀ ਦੁਪਹਿਰ ਨੂੰ ਭਾਰੀ ਸੂਟਕੇਸ ਨੂੰ ਖਿੱਚਦਾ ਦੇਖਿਆ ਗਿਆ ਸੀ। ਵਿਧਿਆਨਗਰ ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਅਨੁਜ ਸ਼ਰਮਾ ਉਰਫ ਅਚਿੰਤਿਆ ਗੋਵਿੰਦ ਦਾਸ ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੀ ਤਾਈ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ, ਕਿਉਂਕਿ ਉਹ ਉਸ ਦੇ ਰਵੱਈਏ ਤੋਂ ਪ੍ਰੇਸ਼ਾਨ ਸੀ।
ਮੁਲਜ਼ਮ ਬੀਟੈੱਕ ਪਾਸ ਹੈ ਤੇ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਸੀ ਪਰ ਪਿਛਲੇ ਅੱਠ ਸਾਲਾਂ ਤੋਂ ਬੇਕਾਰ ਹੈ ਤੇ ਧਾਰਮਿਕ ਸਮੂਹ ਦਾ ਸ਼ਰਧਾਲੂ ਹੈ। ਆਪਣੀ ਤਾਈ ਦਾ ਕਤਲ ਕਰਕੇ ਉਸ ਨੇ ਲਾਸ਼ ਦੇ ਟੁਕੜੇ ਦਿੱਲੀ-ਜੈਪੁਰ ਹਾਈਵੇਅ ਦੇ ਨੇੜੇ ਜੰਗਲੀ ਖੇਤਰਾਂ ਵਿੱਚ ਸੁੱਟੇ। ਅਨੁਜ ਆਰਥਿਕ ਤੌਰ 'ਤੇ ਸਰੋਜ ਸ਼ਰਮਾ 'ਤੇ ਨਿਰਭਰ ਸੀ। ਅਨੁਜ ਨੇ ਸੰਗਮਰਮਰ ਕਟਰ ਨਾਲ ਲਾਸ਼ ਦੇ ਟੁਕੜੇ ਕਰ ਦਿੱਤੇ। ਜਿਸ ਤੋਂ ਬਾਅਦ ਉਸ ਨੇ ਲਾਸ਼ ਦੇ ਅੰਗਾਂ ਨੂੰ ਸੂਟਕੇਸ ਤੇ ਬਾਲਟੀ ਵਿਚ ਭਰ ਕੇ ਹਾਈਵੇਅ 'ਤੇ ਸਥਿਤ ਜੰਗਲੀ ਖੇਤਰ ਵਿਚ ਸੁੱਟ ਦਿੱਤਾ।