ਪੜਚੋਲ ਕਰੋ
Advertisement
ਮੁੱਖ ਮੰਤਰੀ ਦੀ ਮੌਜੂਦਗੀ 'ਚ ਬੰਦੇ ਨੇ ਪੈਰਾਂ ਦੀ ਨਸਾਂ ਵੱਢੀਆਂ, ਪੁਲਿਸ ਤੋਂ ਸੀ ਪ੍ਰੇਸ਼ਾਨ
ਰੋਹਤਕ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ 'ਚ ਹੀ ਇੱਕ ਵਿਅਕਤੀ ਨੇ ਪੈਰਾਂ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਰੋਹਤਕ: ਰੋਹਤਕ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ 'ਚ ਹੀ ਇੱਕ ਵਿਅਕਤੀ ਨੇ ਪੈਰਾਂ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜ਼ਖਮੀ ਹਾਲਤ 'ਚ ਪੀੜਤ ਨੂੰ ਰੋਹਤਕ ਦੀ ਪੀਜੀਆਈ ਹਸਪਤਾਲ 'ਚ ਲਿਆਂਦਾ ਗਿਆ।
ਪੀੜਤ ਆਪਣੇ ਨਾਲ ਸੁਸਾਇਡ ਨੋਟ ਵੀ ਲੈ ਕੇ ਆਇਆ ਸੀ। ਦਰਅਸਲ, ਇੱਕ ਪੁਰਾਣੇ ਮਾਮਲੇ 'ਚ ਪੁਲਿਸ ਵਾਲਿਆਂ ਵੱਲੋਂ ਕਾਰਵਾਈ ਨਾ ਕੀਤੇ ਜਾਣ 'ਤੇ ਅਜਿਹਾ ਕਦਮ ਚੁੱਕਿਆ। ਇਸ ਤੋਂ ਪਹਿਲਾਂ ਵੀ ਇਸ ਸ਼ਖਸ ਨੇ ਕਰੀਬ ਇੱਕ ਸਾਲ ਪਹਿਲਾਂ ਐਸਪੀ ਦਫ਼ਤਰ ਦੇ ਬਾਹਰ ਪੈਰਾਂ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਰਵਾਰ ਨੂੰ ਰੋਹਤਕ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦੇ ਤਾਜਪੋਸ਼ੀ ਦੌਰਾਨ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀ ਹਾਜ਼ਰੀ ਵਿੱਚ ਪੀੜਤ ਨੇ ਇਹ ਕੱਦਮ ਚੁੱਕਿਆ। ਦਰਅਸਲ, ਇਸ ਨੇ ਪੁਲਿਸ ਮੁਲਾਜ਼ਮਾਂ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ ਪਰ ਇਸ ਕੇਸ 'ਚ ਕੋਈ ਕਾਰਵਾਈ ਨਹੀਂ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement