Manipur Violence: ਸ਼ੱਕੀ ਅੱਤਵਾਦੀਆਂ ਨੇ ਮੰਗਲਵਾਰ (31 ਅਕਤੂਬਰ) ਨੂੰ ਮਨੀਪੁਰ ਦੇ ਤੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਵਿੱਚ ਇੱਕ ਐਸਡੀਪੀਓ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਨੇ ਪੁਲਿਸ ਟੀਮ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਮੋਰੇਹ 'ਚ ਈਸਟਰਨ ਸ਼ਾਈਨ ਸਕੂਲ ਦੇ ਮੈਦਾਨ 'ਚ ਹੈਲੀਪੈਡ ਦੀ ਪ੍ਰਸਤਾਵਿਤ ਉਸਾਰੀ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਰਹੇ ਸਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ਵਿੱਚ ਐਸਡੀਪੀਓ ਚਿੰਗਥਮ ਆਨੰਦ ਕੁਮਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਪੁਲਿਸ ਅਧਿਕਾਰੀ ਦੇ ਪੇਟ ਵਿੱਚ ਗੋਲੀ ਲੱਗੀ ਹੈ।


ਸ਼ੁਰੂ ਹੋਇਆ ਸਰਚ ਆਪਰੇਸ਼ਨ


ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਵਾਧੂ ਸੁਰੱਖਿਆ ਬਲ ਖੇਤਰ ਵਿੱਚ ਪਹੁੰਚ ਗਏ ਹਨ ਅਤੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਘਟਨਾ ਮਨੀਪੁਰ ਦੀ ਰਾਜਧਾਨੀ ਇੰਫਾਲ ਤੋਂ 110 ਕਿਲੋਮੀਟਰ ਦੱਖਣ ਵਿਚ ਸਥਿਤ ਸਰਹੱਦੀ ਸ਼ਹਿਰ ਮੋਰੇਹ ਵਿਚ ਵਾਪਰੀ ਹੈ। ਮਿਆਂਮਾਰ ਦੀ ਸਰਹੱਦ 'ਤੇ ਸਥਿਤ ਮੋਰੇਹ ਸ਼ਹਿਰ ਇਕ ਵੱਡਾ ਵਪਾਰਕ ਸਥਾਨ ਹੈ ਅਤੇ ਇੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ।


ਇਹ ਵੀ ਪੜ੍ਹੋ: Sachin Pilot Divorce: ਸਾਰਾ ਅਬਦੁੱਲਾ ਤੋਂ ਤਲਾਕ ਲੈ ਵੱਖ ਹੋ ਚੁੱਕੇ ਸਚਿਨ ਪਾਇਲਟ, ਚੋਣ ਹਲਫਨਾਮੇ 'ਚ ਹੋਇਆ ਵੱਡਾ ਖੁਲਾਸਾ


ਮੁੱਖ ਮੰਤਰੀ ਨੇ ਕੀਤੀ ਘਟਨਾ ਦੀ ਨਿੰਦਾ


ਹਮਲੇ ਦੀ ਨਿੰਦਾ ਕਰਦਿਆਂ ਹੋਇਆਂ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਟਵਿੱਟਰ 'ਤੇ ਕਿਹਾ, "ਅੱਜ ਸਵੇਰੇ ਓਸੀ ਮੋਰੇਹ ਪੁਲਿਸ ਦੇ ਐਸਡੀਪੀਓ ਚਿੰਗਥਮ ਆਨੰਦ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਹੁਤ ਦੁਖੀ ਹਾਂ। ਲੋਕਾਂ ਦੀ ਸੇਵਾ ਅਤੇ ਸੁਰੱਖਿਆ ਪ੍ਰਤੀ ਉਨ੍ਹਾਂ ਦਾ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ। 


ਉੱਥੇ ਹੀ ਕੈਬਨਿਟ ਨੇ ਇਸ ਕਾਇਰਤਾ ਭਰੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਆਨੰਦ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।


ਇਹ ਵੀ ਪੜ੍ਹੋ: Gurpreet Kaur: ਰਾਜਨੀਤੀ ਵਿੱਚ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ?