ਪੜਚੋਲ ਕਰੋ
ਆਲੋਚਨਾ ਕਰਨ 'ਤੇ ਸਿਰਸਾ ਨੇ ਫੂਲਕਾ ਨੂੰ ਦੱਸਿਆ ਸਿੱਖਾਂ ਦਾ ਦੋਖੀ

ਨਵੀਂ ਦਿੱਲੀ: ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੇ ਕੱਲ੍ਹ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਥੱਪੜ ਮਾਰਨ ਤੋਂ ਬਾਅਦ ਅੱਜ ਉਨ੍ਹਾਂ ਐਚ.ਐਸ. ਫੂਲਕਾ ਨੂੰ ਸਿੱਖ ਕੌਮ ਦਾ ਵਿਰੋਧੀ ਕਰਾਰ ਦਿੱਤਾ ਹੈ। ਦਰਅਸਲ, ਸਿਰਸਾ ਦੇ ਐਕਸ਼ਨ ਦੀ ਫੂਲਕਾ ਨੇ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਇਹ ਬਿਆਨ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਖਿਲਾਫ ਸ਼ੁੱਕਰਵਾਰ ਨੂੰ ਜੰਮ ਕੇ ਭੜਾਸ ਕੱਢੀ। ਸਿਰਸਾ ਨੇ ਕਿਹਾ ਕਿ ਫੂਲਕਾ ਅੱਜਕੱਲ੍ਹ ਕਾਂਗਰਸ ਦੀ ਭਾਸ਼ਾ ਬੋਲ ਰਹੇ ਹਨ। ਇਹ ਵੀ ਪੜ੍ਹੋ: 1984 ਕਤਲੇਆਮ ਸਮੇਂ ਦੋ ਸਿੱਖਾਂ ਦੇ ਕਾਤਲ ਨੂੰ ਸਿਰਸਾ ਨੇ ਮਾਰੀਆਂ ਚਪੇੜਾਂ ਸਿਰਸਾ ਨੇ ਇਹ ਵੀ ਕਿਹਾ ਕਿ ਜਿਸ ਮਾਮਲੇ ਦੀ ਬੀਤੇ ਕੱਲ੍ਹ ਸੁਣਵਾਈ ਸੀ, ਉਸ ਵਿੱਚ ਫੂਲਕਾ ਵਕੀਲ ਨਹੀਂ ਹਨ। ਉਨ੍ਹਾਂ ਕਿਹਾ ਕਿ ਫੂਲਕਾ ਸਿਰਫ਼ ਮੀਡੀਆ ਨੂੰ ਆਪਣਾ ਬਿਆਨ ਦੇਣ ਲਈ ਉੱਥੇ ਪਹੁੰਚ ਜਾਂਦੇ ਹਨ ਤੇ ਫਿਰ ਟਵੀਟ ਕਰਦੇ ਹਨ। ਸਿਰਸਾ ਨੇ ਬੀਤੇ ਕੱਲ੍ਹ ਦੀ ਘਟਨਾ 'ਤੇ ਕਿਹਾ ਕਿ ਉੱਥੇ ਉਨ੍ਹਾਂ ਨੂੰ ਤਨਜ਼ ਕੱਸਿਆ ਗਿਆ ਸੀ ਤਾਂ ਉਨ੍ਹਾਂ ਐਕਸ਼ਨ ਲੈ ਲਿਆ ਅਤੇ ਜੇਕਰ ਕੋਈ ਅੱਗੇ ਵੀ ਅਜਿਹਾ ਤੰਜ਼ ਕੱਸੇਗਾ ਤਾਂ ਉਹ ਫਿਰ ਅਜਿਹਾ ਹੀ ਕਰਨਗੇ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ

















