ਪੜਚੋਲ ਕਰੋ
Advertisement
ਹੁਣ ਮਨਜਿੰਦਰ ਸਿਰਸਾ ਦਾ ਕੁਟਾਪਾ, ਪੱਗ ਵੀ ਲੱਥੀ
ਨਵੀਂ ਦਿੱਲੀ: ਅਕਾਲੀ ਦਲ ਦੇ ਲੀਡਰ ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਾਇਆ ਹੈ ਕਿ ਦਿੱਲੀ ਵਿਧਾਨ ਸਭਾ ਵਿੱਚ ਉਨ੍ਹਾਂ ਨੂੰ ਕੁੱਟਿਆ ਗਿਆ ਤੇ ਪੱਗ ਉਤਾਰ ਦਿੱਤੀ ਗਈ। ਸਿਰਸਾ ਮੁਤਾਬਕ ਜਦੋਂ ਉਨ੍ਹਾਂ ਕੁੱਟਿਆ ਗਿਆ ਉਸ ਵੇਲੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਤੇ ਕੈਮਰੇ ਵੀ ਬੰਦ ਸੀ।
ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਹੈ ਕਿ ਅੱਜ ਤੋਂ ਜ਼ਿਆਦਾ ਦੁਖਦ ਦਿਨ ਮੇਰੀ ਜ਼ਿੰਦਗੀ ਵਿੱਚ ਨਾ ਹੋਇਆ ਹੈ ਤੇ ਨਾ ਹੀ ਹੋਏਗਾ। ਵਿਧਾਨ ਸਭਾ ਦੇ ਸਪੀਕਰ ਦੇ ਕਹਿਣ 'ਤੇ ਮਾਰਸ਼ਲ ਨੇ ਉਨ੍ਹਾਂ ਦੀ ਪੱਗ ਨੂੰ ਹੱਥ ਪਾਇਆ। ਇਸ ਦੌਰਾਨ ਉਨ੍ਹਾਂ ਦੀ ਪੱਗ ਲਹਿ ਗਈ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਰਹੇ ਕਿ ਉਨ੍ਹਾਂ ਪੱਗ ਨਾ ਉਤਾਰੀ ਜਾਵੇ।आज से ज़्यादा दुखद दिन मेरी ज़िंदगी में न हुआ है न होगा!
दिल्ली VS में स्पीकर के कहने पर मार्शल ने मेरी पगड़ी पर हाथ डाला और मेरी पगड़ी उतारी गई@ArvindKejriwal कांग्रेस के नक़्शे क़दम पर चलकर सिखों के साथ दुश्मनी निभा रहे हैं आज दिल्ली विधानसभा में देश के हर सिख का अपमान हुआ pic.twitter.com/dnO0H0hDSk — Manjinder S Sirsa (@mssirsa) 3 January 2019
ਇਸ ਤੋਂ ਇਲਾਵਾ ਟਵਿੱਟਰ 'ਤੇ ਕੁਝ ਟਵੀਟ ਵੀ ਕੀਤੇ ਗਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਸਿਰਸਾ ਨੇ ਬਾਅਦ ਵਿੱਚ ਬਾਥਰੂਮ ਵਿੱਚ ਜਾ ਕੇ ਪੱਗ ਠੀਕ ਕੀਤੀ। ਸਿਰਸਾ ਨੇ ਕਿਹਾ ਕਿ ਕੀ ਵਿਧਾਨ ਸਭਾ ਵਿੱਚ ਸਿੱਖਾਂ ਦੀ ਗੱਲ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਸਭ ਹੋਇਆ ਸਦਨ ਵਿੱਚ ਉਸ ਵੇਲੇ ਸੌਰਭ ਭਾਰਦਵਾਜ ਤੇ ਜਰਨੈਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਕਾਂਗਰਸ ਦੀ ਰਾਹ ਪੈ ਸਿੱਖਾਂ 'ਤੇ ਅੱਤਿਆਚਾਰ ਕਰ ਰਹੇ ਹਨ।सिखों के क़ातिल राजीव गाँधी का भारत रत्न वापिस लेने का दिल्ली विधानसभा में पास हुआ प्रस्ताव बदला गया... क्योंकि @ArvindKejriwal कांग्रेस के हाथों बिक चुके हैं Shame on @AamAadmiParty @ANI @abpnewstv @ZeeNewsHindi @NewsX @TimesNow @htTweets @News18India pic.twitter.com/ooqyAkPqOU
— Manjinder S Sirsa (@mssirsa) 3 January 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement