ਪੜਚੋਲ ਕਰੋ
Advertisement
ਸੱਦਾ ਕਬੂਲ! ਡਾ. ਮਨਮੋਹਨ ਸਿੰਘ ਜਾਣਗੇ ਪਾਕਿਸਤਾਨ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਤੋਂ ਬਾਅਦ 9 ਨਵੰਬਰ ਨੂੰ ਪਹਿਲੇ ਜਥੇ ਨਾਲ ਪਾਕਿਸਤਾਨ ਜਾਣਗੇ। ਡਾ. ਮਨਮੋਹਨ ਸਿੰਘ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਤੋਂ ਬਾਅਦ 9 ਨਵੰਬਰ ਨੂੰ ਪਹਿਲੇ ਜਥੇ ਨਾਲ ਪਾਕਿਸਤਾਨ ਜਾਣਗੇ। ਡਾ. ਮਨਮੋਹਨ ਸਿੰਘ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਨੂੰ ਕਰਤਾਰਪੁਰ ਕੌਰੀਡੋਰ ਰਾਹੀਂ ਆਉਣ ਦਾ ਸੱਦਾ ਦਿੱਤਾ ਸੀ।
ਸਾਬਕਾ ਪ੍ਰਧਾਨ ਮੰਤਰੀ ਨੂੰ ਕਰਤਾਰਪੁਰ ਸਾਹਿਬ ਜਾਣ ਦਾ ਸੱਦਾ ਦੇਣ ਕੈਪਟਨ ਦਿੱਲੀ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜਾਣ ਨੂੰ ਕਿਹਾ। ਪਾਕਿਸਤਾਨ ਵੱਲੋਂ ਆਏ ਸੱਦੇ `ਤੇ ਪੁੱਛੇ ਸਵਾਲ `ਤੇ ਕੈਪਟਨ ਅਮਰਿੰਦਰ ਨੇ ਸਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੇਰੇ ਜਾਣ ਦਾ ਸਵਾਲ ਤਾਂ ਉੱਠਦਾ ਹੀ ਨਹੀ, ਲੱਗਦਾ ਹੈ ਮਨਮੋਹਨ ਸਿੰਘ ਵੀ ਨਹੀ ਜਾਣਗੇ`। ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਮਨਮੋਹਨ ਸਿੰਘ ਅਤੇ ਅਮਰਿੰਦਰ ਸਿੰਘ ਕੌਰੀਡੋਰ ਰਾਹੀਂ ਗੁਰਦੁਾਰਾ ਸਾਹਿਬ ਤੱਕ ਜਾਣਗੇ, ਮੱਥਾ ਟੇਕ ਕੇ ਵਾਪਸ ਆਉਣਗੇ।
ਪਿਛਲੇ ਹਫਤੇ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਨੇ ਵੀ ਕਰਤਾਰਪੁਰ ਕੌਰੀਡੋਰ ਲਾਂਚ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਦੇਣ ਦੀ ਗੱਲ ਕੀਤੀ ਸੀ। ਦੱਸ ਦਈਏ ਕਿ ਡਾ. ਮਨਮੋਹਨ ਸਿੰਘ ਦਾ ਜਨਮ ਗਾਹ ਪਿੰਡ ‘ਚ ਹੋਇਆ ਸੀ ਜੋ ਵੰਡ ਸਮੇਂ ਪਾਕਿਸਤਾਨ ‘ਚ ਚਲਾ ਗਿਆ। ਆਪਣੇ ਕਾਰਜਕਾਲ ਦੌਰਾਨ ਵੀ ਡਾ. ਮਨਮੋਹਨ ਸਿੰਘ ਕਦੇ ਪਾਕਿਸਤਾਨ ਨਹੀਂ ਗਏ।Punjab Chief Minister Captain Amarinder Singh: There is no question of me going(to Pakistan for Kartarpur corridor opening) and I feel Dr.Manmohan Singh will not go as well pic.twitter.com/TLhRIz48bB
— ANI (@ANI) October 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement