ਪੜਚੋਲ ਕਰੋ
Advertisement
(Source: ECI/ABP News/ABP Majha)
ਮੋਦੀ ਨੇ ਦੱਸਿਆ ਦੇਸ਼ ਵਾਸੀਆਂ ਨੂੰ ਦਿਲ ਦਾ ਦਰਦ! ਆਖਰ ਕਿਉਂ ਕੀਤੀ ਇੰਨੀ ਸਖਤੀ?
ਕੋਰੋਨਾਵਾਇਰਸ ਨੇ ਇੱਕ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਕੈਦ ਕਰ ਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਦੇਸ਼ ਵਿੱਚ ਲੌਕਡਾਉਨ ਨੂੰ ਲਾਗੂ ਕਰਨ ਲਈ ਮੁਆਫੀ ਮੰਗਦਾ ਹਾਂ...
ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਦੇਸ਼ ਵਿੱਚ 21 ਦਿਨਾਂ ਦਾ ਲੌਕਡਾਉਨ ਹੈ। ਇਸ 'ਤੇ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਇੱਕ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਕੈਦ ਕਰ ਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਂ ਦੇਸ਼ ਵਿੱਚ ਲੌਕਡਾਉਨ ਨੂੰ ਲਾਗੂ ਕਰਨ ਲਈ ਮੁਆਫੀ ਮੰਗਦਾ ਹਾਂ, ਪਰ ਇਹ ਸਮੇਂ ਦੀ ਲੋੜ ਸੀ। ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੌਕਡਾਉਨ ਤੋਂ ਬਾਅਦ ਆਪਣੇ ਤੇ ਆਪਣੇ ਪਰਿਵਾਰ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ।
ਲੌਕਡਾਉਨ ਤੋਂ ਇਲਾਵਾ ਨਹੀਂ ਸੀ ਕੋਈ ਰਸਤਾ
ਪੀਐਮ ਮੋਦੀ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਦਾ ਹਾਂ ਤੇ ਮੇਰੀ ਆਤਮਾ ਕਹਿੰਦੀ ਹੈ ਕਿ ਤੁਸੀਂ ਮੈਨੂੰ ਜ਼ਰੂਰ ਮੁਆਫ਼ ਕਰੋਗੇ, ਕਿਉਂਕਿ ਕੁਝ ਫੈਸਲੇ ਐਸੇ ਲੈਣੇ ਪਏ, ਜਿਸ ਕਾਰਨ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।" "ਉਨ੍ਹਾਂ ਕਿਹਾ, ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਵੀ ਹੋਣਗੇ ਕਿ ਕਿਵੇਂ ਹਰ ਕੋਈ ਘਰ ਵਿੱਚ ਬੰਦ ਹੈ। ਮੈਂ ਤੁਹਾਡੀਆਂ ਮੁਸ਼ਕਲਾਂ, ਨੂੰ ਵੀ ਸਮਝਦਾ ਹਾਂ, ਪਰ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਲਈ ਇਹ ਕਦਮ ਚੁੱਕੇ ਬਿਨਾਂ ਕੋਰੋਨਾ ਵਿਰੁੱਧ ਲੜਨ ਦਾ ਕੋਈ ਰਸਤਾ ਨਹੀਂ ਸੀ। ”
ਹਰ ਕਿਸੇ ਨੂੰ ਚੁਣੌਤੀ ਦੇ ਰਿਹਾ ਕੋਰੋਨਾ ਵਾਇਰਸ-ਮੋਦੀ
ਮੋਦੀ ਨੇ ਅੱਗੇ ਕਿਹਾ, “ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਕੈਦ ਕਰ ਲਿਆ ਹੈ। ਇਹ ਗਿਆਨ, ਵਿਗਿਆਨ, ਹਰ ਇੱਕ ਨੂੰ ਚੁਣੌਤੀ ਦੇ ਰਿਹਾ ਹੈ, ਗਰੀਬ, ਅਮੀਰ, ਕਮਜ਼ੋਰ, ਸ਼ਕਤੀਸ਼ਾਲੀ। ਇਹ ਨਾ ਤਾਂ ਰਾਸ਼ਟਰ ਦੀਆਂ ਹੱਦਾਂ ਵਿੱਚ ਬੰਨ੍ਹਿਆ ਹੋਇਆ ਹੈ ਤੇ ਨਾ ਹੀ ਇਹ ਕੋਈ ਖੇਤਰ ਦੇਖਦਾ ਹੈ ਤੇ ਨਾ ਹੀ ਕੋਈ ਮੌਸਮ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਜੇ ਉਹ ਲੌਕਡਾਉਨ ਦੀ ਪਾਲਣਾ ਕਰਕੇ ਜਿਵੇਂ ਦੂਜਿਆਂ ਦੀ ਸਹਾਇਤਾ ਕਰ ਰਹੇ ਹੋਣ, ਇਹ ਸਹੀ ਨਹੀਂ ਹੈ। ਇਹ ਲੌਕਡਾਉਨ ਤੁਹਾਡੇ ਆਪਣੇ ਬਚਾਅ ਲਈ ਹੈ। ਤੁਹਾਨੂੰ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਪਰਿਵਾਰ ਨੂੰ ਬਚਾਉਣਾ ਹੈ।”
ਮੋਦੀ ਨੇ ਦੇਸ਼ ਦੇ ਡਾਕਟਰਾਂ ਨੂੰ ਹੁਲਾਰਾ ਦਿੱਤਾ
ਮੋਦੀ ਨੇ ਦੇਸ਼ ਦੇ ਡਾਕਟਰਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ, "ਇਹ ਸਾਡੇ ਫਰੰਟ ਲਾਈਨ ਸੈਨਿਕ ਹਨ।" ਖ਼ਾਸਕਰ ਸਾਡੀਆਂ ਨਰਸ ਭੈਣਾਂ, ਨਰਸਾਂ ਭਰਾ, ਡਾਕਟਰ, ਪੈਰਾ ਮੈਡੀਕਲ ਸਟਾਫ, ਅਜਿਹੇ ਸਾਥੀ ਜੋ ਕੋਰੋਨਾ ਨੂੰ ਹਰਾ ਚੁੱਕੇ ਹਨ। ਅੱਜ ਸਾਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹ ਹਮਦਰਦੀ ਨਾਲ ਕੰਮ ਕਰਦੇ ਹਨ, ਪੈਸੇ ਤੇ ਕਿਸੇ ਖਾਸ ਇੱਛਾ ਲਈ ਨਹੀਂ, ਬਲਕਿ ਮਰੀਜ਼ ਦੀ ਸੇਵਾ ਕਰਨ ਲਈ, ਜੋ ਐਸੇ ਕਰ ਰਹੇ ਹਨ ਉਹ ਸਭ ਤੋਂ ਉੱਤਮ ਡਾਕਟਰ ਹਨ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਸਪੋਰਟਸ
ਵਿਸ਼ਵ
Advertisement