ਪੜਚੋਲ ਕਰੋ
ਸੂਡਾਨ 'ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤ
ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਸੂਡਾਨ ਦੀ ਰਾਜਧਾਨੀ ਦੇ ਖਾਰਤੂਮ ਦੇ ਬਾਹਰੀ ਇਲਾਕੇ ਵਿੱਚ ਇਹ ਹਦਾਸਾ ਹੋਇਆ।

ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਸੂਡਾਨ ਦੀ ਰਾਜਧਾਨੀ ਦੇ ਖਾਰਤੂਮ ਦੇ ਬਾਹਰੀ ਇਲਾਕੇ ਵਿੱਚ ਇਹ ਹਦਾਸਾ ਹੋਇਆ।
ਉਨ੍ਹਾਂ ਕਿਹਾ ਕਿ 18 ਭਾਰਤੀ ਕਾਮਿਆਂ ਦੀ ਮੌਤ ਤੇ ਕੁਝ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਘਟਨਾ ਵਾਲੀ ਥਾਂ ਉੱਪਰ ਪਹੁੰਚ ਗਏ ਹਨ। 24 ਘੰਟੇ ਐਮਰਜੈਂਸੀ ਹੈਲਪਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਵੀ ਜਾਣਕਾਰੀ ਲਈ +249-921917471 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਹਰ ਜਾਣਕਾਰੀ ਦਿੱਤੀ ਜਾ ਰਹੀ ਹੈ।Have just received the tragic news of a major blast in a ceramic factory “Saloomi” in the Bahri area of the capital Khartoum in Sudan. Deeply grieved to learn that some Indian workers have lost their lives while some others have been seriously injured.
— Dr. S. Jaishankar (@DrSJaishankar) 4 December 2019
ਟ੍ਰੈਂਡਿੰਗ ਟੌਪਿਕ






















