ਪੜਚੋਲ ਕਰੋ

ਮੁੰਬਈ ਦਾ ਜ਼ਾਇਕਾ ਜਲਦ ਆਵੇਗਾ ਪੰਜਾਬੀਆਂ ਦੇ ਵਿਹੜੇ

ਚੰਡੀਗੜ੍ਹ: ਮਾਰਕਫੈੱਡ ਆਪਣੇ ਉਤਪਾਦਾਂ ਦੀ ਵਿਕਰੀ ਲਈ ਗੁਜਰਾਤ ਦੇ ਵਡੋਦਰਾ ਤੋਂ ਬਾਅਦ ਹੋਰ ਕਦਮ ਵਧਾਉਂਦਿਆਂ ਹੁਣ ਮਹਾਂਰਾਸ਼ਟਰ ਵਿੱਚ ਵੀ ਆਪਣੇ ਉਤਪਾਦਾਂ ਦੇ ਵਿਕਰੀ ਕੇਂਦਰ ਸਥਾਪਤ ਕਰਨ ਜਾ ਰਿਹਾ ਹੈ। ਇਸ ਸਬੰਧੀ ਅੱਜ ਮੁੰਬਈ ਵਿਖੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਹਾਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸੁਭਾਸ਼ ਦੇਸ਼ਮੁੱਖ ਦੀ ਹਾਜ਼ਰੀ ਵਿੱਚ ਮਾਰਕਫੈਡ ਅਤੇ ਮਹਾਂਰਾਸ਼ਟਰ ਦੇ ਸਹਿਕਾਰੀ ਅਦਾਰਿਆਂ 'ਚ ਤਿੰਨ ਸਮਝੌਤਿਆਂ ਤੇ ਦਸਤਖਤ ਕੀਤੇ ਗਏ।

ਦੋਵਾਂ ਸੂਬਿਆਂ ਦੇ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੈਰਾਥਨ ਮੀਟਿੰਗ ਦੌਰਾਨ ਸੰਬਧੋਨ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਕਿਸਾਨੀ ਦੋਵਾਂ ਸੂਬਿਆਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਅਤੇ ਜੇਕਰ ਕਿਸਾਨੀ ਨੂੰ ਮੁੜ ਪੈਰਾਂ ਸਿਰ ਕਰਨਾ ਹੈ ਤਾਂ ਪੰਜਾਬ ਤੇ ਮਹਾਂਰਾਸ਼ਟਰ ਨੂੰ ਮਿਲ ਕੇ ਸਾਂਝੀ ਸਹਿਕਾਰਤਾ ਲਹਿਰ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਸਹਿਕਾਰਤਾ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ।

ਇਸ ਮੌਕੇ ਰੰਧਾਵਾ ਨੇ ਆਪਣੇ ਹਮਰੁਤਬਾ ਦੇਸ਼ਮੁੱਖ ਨੂੰ ਨਵੰਬਰ ਮਹੀਨੇ ਪੰਜਾਬ ਵਿੱਚ ਸਹਿਕਾਰਤਾ ਸਪਤਾਹ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ।

ਇਸ ਮੌਕੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਦੇਸ਼ਮੁੱਖ ਨੇ ਮਾਰਕਫੈੱਡ ਨੂੰ ਸੂਬੇ ਦੇ ਸਾਰੇ 35 ਜ਼ਿਲ੍ਹਿਆ ਵਿੱਚ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮਹਾਂਰਾਸ਼ਟਰ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਵੇਚੇ ਜਾਣ। ਉਨ੍ਹਾਂ ਪੰਜਾਬ ਦੇ ਸਹਿਕਾਰਤਾ ਮੰਤਰੀ ਵੱਲੋਂ ਵਫਦ ਸਮੇਤ ਦੁਵੱਲੀ ਗੱਲਬਾਤ ਲਈ ਮੁੰਬਈ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਪਹਿਲ ਸਹਿਕਾਰਤਾ ਖੇਤਰ ਨੂੰ ਬਹੁਤ ਅੱਗੇ ਲੈ ਕੇ ਜਾਵੇਗੀ।

ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਨੇ ਸਾਂਝਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਆਉਂਦੇ ਦੋ ਮਹੀਨਿਆਂ ਵਿੱਚ ਸ਼ੋਲਾਪੁਰ, ਨਾਗਪੁਰ ਤੇ ਮੁੰਬਈ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰ ਸਥਾਪਿਤ ਕੀਤੇ ਜਾਣਗੇ ਜਿੱਥੇ ਮਾਰਕਫੈਡ ਦੇ ਉਤਪਾਦਾਂ ਦੀ ਵਿਕਰੀ ਹੋਵੇਗੀ ਅਤੇ ਦੋ ਮਹੀਨਿਆਂ ਅੰਦਰ ਪੰਜਾਬ 'ਚ ਪਹਿਲੇ ਪੜਾਅ 'ਚ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਮਾਰਕਫੈੱਡ ਦੇ ਵਿਕਰੀ ਕੇਂਦਰਾਂ ਤੇ ਮਹਾਰਾਸ਼ਟਰ ਦੇ ਤਿੰਨੋ ਮਾਰਕਫੈਡ ਅਦਾਰਿਆਂ ਦੇ ਉਤਪਾਦ ਵੇਚੇ ਜਾਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...
Murder: ਵੱਡੀ ਵਾਰਦਾਤ, ਬੈਂਕ ਮੈਨੇਜਰ ਨੂੰ ਗਾਰਡ ਨੇ ਮਾਰੀ ਗੋਲੀ; ਮੱਚਿਆ ਹਾਹਾਕਾਰ: ਇਲਾਜ ਦੌਰਾਨ ਮੌਤ...
Hemkund Sahib Yatra 2026 : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਖੁੱਲ੍ਹਣਗੇ , ਟਰੱਸਟ ਦੇ ਚੇਅਰਮੈਨ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ 
Hemkund Sahib Yatra 2026 : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 23 ਮਈ ਨੂੰ ਖੁੱਲ੍ਹਣਗੇ , ਟਰੱਸਟ ਦੇ ਚੇਅਰਮੈਨ ਨੇ ਮੁੱਖ ਸਕੱਤਰ ਨਾਲ ਕੀਤੀ ਮੁਲਾਕਾਤ 
Cold Drinks: ਵੱਡੀ ਖਬਰ, ਕੋਲਡ ਡਰਿੰਕਸ ਪੀਣ ਨਾਲ 35 ਲੋਕ ਬੀਮਾਰ; ਮੱਚ ਗਈ ਹਫ਼ੜਾ-ਦਫ਼ੜੀ: ਫਿਰ...
Cold Drinks: ਵੱਡੀ ਖਬਰ, ਕੋਲਡ ਡਰਿੰਕਸ ਪੀਣ ਨਾਲ 35 ਲੋਕ ਬੀਮਾਰ; ਮੱਚ ਗਈ ਹਫ਼ੜਾ-ਦਫ਼ੜੀ: ਫਿਰ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Gold Price Down: ਆਮ ਜਨਤਾ ਦੇ ਖਿੜੇ ਚਿਹਰੇ, ਸੋਨਾ-ਚਾਂਦੀ ਹੋਇਆ ਸਸਤਾ! ਸੋਮਵਾਰ ਨੂੰ 10 ਗ੍ਰਾਮ ਦੇ ਇੰਨੇ ਡਿੱਗੇ ਰੇਟ?
ਆਮ ਜਨਤਾ ਦੇ ਖਿੜੇ ਚਿਹਰੇ, ਸੋਨਾ-ਚਾਂਦੀ ਹੋਇਆ ਸਸਤਾ! ਸੋਮਵਾਰ ਨੂੰ 10 ਗ੍ਰਾਮ ਦੇ ਇੰਨੇ ਡਿੱਗੇ ਰੇਟ?
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, 'ਆਮ ਆਦਮੀ ਪਾਰਟੀ' ਨੂੰ ਛੱਡ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, 'ਆਮ ਆਦਮੀ ਪਾਰਟੀ' ਨੂੰ ਛੱਡ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ...
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ-
Faridkot News : ਪੰਜਾਬ ਬਚਾਓ ਰੈਲੀ 'ਚ ਬੋਲੇ ਸੁਖਬੀਰ ਬਾਦਲ ,ਕਿਹਾ- "ਮੈਂ ਸੂਬੇ 'ਚੋਂ ਨਸ਼ਾ ਅਤੇ ਗੈਂਗਸਟਰਵਾਦ ਨੂੰ ਖਤਮ ਕਰ ਦੇਵਾਂਗਾ'
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Embed widget