ਫਰੀਦਾਬਾਦ : ਇੱਕ ਵਿਆਹੁਤਾ ਔਰਤ ਨੇ ਸਬ-ਇੰਸਪੈਕਟਰ 'ਤੇ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਦੋਵਾਂ ਦੇ ਵਿਚਕਾਰ ਕਰੀਬ ਨੌਂ ਸਾਲ ਤੋਂ ਦੋਸਤੀ ਹੈ। ਔਰਤ ਆਪਣੇ ਪਤੀ ਨਾਲ ਅਣਬਣ ਹੋਣ ਕਰਕੇ ਵੱਖ ਵੱਖ ਰਹਿੰਦੀ ਹੈ। ਮਹਿਲਾ ਦੀ ਸ਼ਿਕਾਇਤ 'ਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੱਲਾ ਇਲਾਕੇ ਦੀ ਰਹਿਣ ਵਾਲੀ 42 ਸਾਲਾ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ 15 ਅਪ੍ਰੈਲ 2013 ਨੂੰ ਉਸ ਦੀ ਇਕ ਸਬ-ਇੰਸਪੈਕਟਰ ਨਾਲ ਜਾਣ-ਪਛਾਣ ਹੋਈ ਸੀ। ਉਹ ਫਰੀਦਾਬਾਦ ਦੀਆਂ ਕਈ ਪੁਲਿਸ ਚੌਕੀਆਂ ਵਿੱਚ ਤਾਇਨਾਤ ਰਿਹਾ ਹੈ। ਦੋਸ਼ ਹੈ ਕਿ ਸਬ-ਇੰਸਪੈਕਟਰ ਨੇ ਉਸ ਦੇ ਇਕੱਲੇ ਹੋਣ ਦਾ ਫਾਇਦਾ ਉਠਾਇਆ ਅਤੇ ਵਿਆਹ ਦੇ ਬਹਾਨੇ ਸ਼ਰਾਬ ਦੇ ਨਸ਼ੇ 'ਚ ਸਰੀਰਕ ਸਬੰਧ ਬਣਾਏ।
ਦੋਵਾਂ ਦਾ ਇਹ ਸਿਲਸਿਲਾ ਜਨਵਰੀ 2022 ਤੱਕ ਜਾਰੀ ਰਿਹਾ। ਜਦੋਂ ਔਰਤ ਨੇ ਵਿਆਹ ਲਈ ਦਬਾਅ ਪਾਇਆ ਤਾਂ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਔਰਤ ਦਾ ਕਹਿਣਾ ਹੈ ਕਿ ਇਕ ਦਿਨ ਪਰੇਸ਼ਾਨ ਹੋ ਕੇ ਉਹ ਪੁਲਿਸ ਲਾਈਨ ਸੈਕਟਰ-30 ਸਥਿਤ ਸਬ-ਇੰਸਪੈਕਟਰ ਦੇ ਘਰ ਪਹੁੰਚੀ ਤਾਂ ਆਰੋਪੀ , ਉਸ ਦੀ ਪਤਨੀ ਅਤੇ ਬੇਟੇ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਭਜਾ ਦਿੱਤਾ। ਅਖ਼ੀਰ ਮਹਿਲਾ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਮਹਿਲਾ ਥਾਣਾ ਸੈਂਟਰਲ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।