ਪੜਚੋਲ ਕਰੋ

ਬਸਪਾ ਦੇ ਭਾਜਪਾ ਨਾਲ ਗੱਠਜੋੜ ਬਾਰੇ ਮਾਇਆਵਤੀ ਦਾ ਵੱਡਾ ਐਲਾਨ

ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਸੱਤ ਸੀਟਾਂ ਉੱਤੇ ਮੰਗਲਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦਿੱਤੀ।

ਲਖਨਊ: ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਸੱਤ ਸੀਟਾਂ ਉੱਤੇ ਮੰਗਲਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਹੋਣ ਦੇ ਦੋਸ਼ਾਂ ਬਾਰੇ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਹੈ ਤੇ ਭਵਿੱਖ ’ਚ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਕਦੇ ਗੱਠਜੋੜ ਨਹੀਂ ਕਰੇਗੀ। ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਚੋਣਾਂ ’ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਸਾਡੀ ਪਾਰਟੀ ਵਿਰੁੱਧ ਸਾਜ਼ਿਸ਼ ਵਿੱਚ ਲੱਗੀਆਂ ਹੋਈਆਂ ਹਨ ਤੇ ਗ਼ਲਤ ਤਰੀਕੇ ਪ੍ਰਚਾਰ ਕਰ ਰਹੀਆਂ ਹਨ; ਤਾਂ ਜੋ ਮੁਸਲਿਮ ਸਮਾਜ ਦੇ ਲੋਕ ਬਸਪਾ ਤੋਂ ਵੱਖ ਹੋ ਜਾਣ। ਉਨ੍ਹਾਂ ਕਿਹਾ ਕਿ ਬਸਪਾ ਕਿਸੇ ਫਿਰਕੂ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੀ। ਸਾਡੀ ਵਿਚਾਰਧਾਰਾ ਸਰਬ ਧਰਮ ਦੀ ਹੈ ਤੇ ਭਾਜਪਾ ਦੀ ਵਿਚਾਰਧਾਰਾ ਇਸ ਤੋਂ ਉਲਟ ਹੈ। ਮਾਇਆਵਤੀ ਨੇ ਕਿਹਾ ਕਿ ਉਹ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ ਪਰ ਅਜਿਹੀਆਂ ਪਾਰਟੀਆਂ ਨਾਲ ਨਹੀਂ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਫਿਰਕੂ, ਜਾਤੀਵਾਦੀ ਤੇ ਪੂੰਜੀਵਾਦੀ ਵਿਚਾਰਧਾਰਾ ਰੱਖਣ ਵਾਲਿਆਂ ਨਾਲ ਸਾਰੇ ਮੋਰਚਿਆਂ ਉੱਤੇ ਲੜਨਗੇ ਤੇ ਕਿਸੇ ਦੇ ਸਾਹਮਣੇ ਝੁਕਣਗੇ ਨਹੀਂ। ਮਾਇਆਵਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਸੀ, ਤਦ ਵੀ ਉਨ੍ਹਾਂ ਕਦੇ ਸਮਝੌਤਾ ਨਹੀਂ ਕੀਤਾ, ‘ਮੇਰੀ ਹਕੂਮਤ ਵੇਲੇ ਕਦੇ ਕੋਈ ਹਿੰਦੂ-ਮੁਸਲਿਮ ਦੰਗਾ ਨਹੀਂ ਹੋਇਆ ਸੀ, ਇਤਿਹਾਸ ਗਵਾਹ ਹੈ।’ ਉਨ੍ਹਾਂ ਕਿਹਾ ਜਦੋਂ ਵੀ ਕਦੇ ਸਮਾਜਵਾਦੀ ਪਾਰਟੀ ਸੱਤਾ ’ਚ ਆਈ ਹੈ, ਭਾਜਪਾ ਤਦ ਹੀ ਮਜ਼ਬੂਤ ਹੋਈ ਹੈ। ਰਾਜ ਵਿੱਚ ਭਾਜਪਾ ਦੀ ਮੌਜੂਦਾ ਸਰਕਾਰ ਵੀ ਸਮਾਜਵਾਦੀ ਪਾਰਟੀ ਕਾਰਣ ਹੀ ਬਣੀ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਸਾਲ 2003 ’ਚ ਮੇਰੀ ਸਰਕਾਰ ਵਿੱਚ ਜਦੋਂ ਭਾਜਪਾ ਨੇ ਲੋਕ ਸਭਾ ਚੋਣ ਦੌਰਾਨ ਗੱਠਜੋੜ ਲਈ ਦਬਾਅ ਬਣਾਇਆ ਸੀ, ਤਦ ਵੀ ਉਨ੍ਹਾਂ ਪ੍ਰਵਾਨ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੀਬੀਆਈ ਤੇ ਈਡੀ ਦੀ ਵੀ ਦੁਰਵਰਤੋਂ ਕੀਤੀ ਪਰ ਮੈਂ ਕੁਰਸੀ ਦੀ ਫ਼ਿਕਰ ਕਦੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ਤੇ ਈਡੀ ਜਦੋਂ ਸਾਲ 2003 ਦੌਰਾਨ ਮੈਨੂੰ ਪ੍ਰੇਸ਼ਾਨ ਕਰ ਰਹੇ ਸਨ, ਤਦ ਕਾਂਗਰਸੀ ਆਗੂ ਸੋਨੀਆ ਗਾਂਧੀ ਦਾ ਫ਼ੋਨ ਆਇਆ ਸੀ ਤੇ ਮੈਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਲੰਮੇ ਸਮੇਂ ਤੱਕ ਕਾਂਗਰਸ ਦੀ ਸਰਕਾਰ ਰਹੀ ਪਰ ਮੇਰੀ ਮਦਦ ਕਦੇ ਨਹੀਂ ਕੀਤੀ ਗਈ ਤੇ ਅਖ਼ੀਰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲਿਆ ਸੀ।

ਟਾਪ ਹੈਡਲਾਈਨ

ਭਾਰੀ ਮੀਂਹ ਵਿਚਾਲੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, 20 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ
ਭਾਰੀ ਮੀਂਹ ਵਿਚਾਲੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, 20 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ
ਵੱਡੀ ਖ਼ਬਰ! ਸਾਬਕਾ ਮੁੱਖ ਮੰਤਰੀ ਦੀ ਕਾਰ 'ਤੇ ਹਮਲਾ, ਕਿਹਾ- ਮੇਰੀ ਗੱਡੀ 'ਤੇ ਵੱਡੇ-ਵੱਡੇ ਪੱਥਰ ਸੁੱਟੇ, ਜਾ ਸਕਦੀ ਸੀ ਜਾਨ; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਮੁੱਖ ਮੰਤਰੀ ਦੀ ਕਾਰ 'ਤੇ ਹਮਲਾ, ਕਿਹਾ- ਮੇਰੀ ਗੱਡੀ 'ਤੇ ਵੱਡੇ-ਵੱਡੇ ਪੱਥਰ ਸੁੱਟੇ, ਜਾ ਸਕਦੀ ਸੀ ਜਾਨ; ਮੱਚਿਆ ਹੜਕੰਪ
Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Marriage Scheme : ਵਿਆਹ ਕਰਨ ’ਤੇ ਇਹ ਸਰਕਾਰ ਦੇਵੇਗੀ 5 ਲੱਖ ਰੁਪਏ,  ਜਾਣੋ ਕੌਣ ਲੈ ਸਕਦਾ ਹੈ ਲਾਭ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ
Gursimran Mand ਨਾਲ ਕਥਿਤ ਕੁੱਟਮਾਰ ਦਾ ਮਾਮਲਾ , ਸਿੱਖ ਸੰਗਤ ਨੇ ਅੰਬਾਲਾ ਥਾਣਾ ਘੇਰਿਆ  ,ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget