ਪੜਚੋਲ ਕਰੋ
Advertisement
ਲੋਕਾਂ ਨੂੰ ਸੜਕਾਂ ਦੇ ਨਿਯਮ ਦੱਸ ਰਹੀ ਡਾਂਸਿੰਗ ਗਰਲ, ਵੀਡੀਓ ਹੋ ਰਹੀ ਵਾਇਰਲ
ਕੁਝ ਸਿੱਖਣ ਦੇ ਮਕਸਦ ਨਾਲ ਸੜਕ ‘ਤੇ ਉੱਤਰੀ ਇੱਕ ਐਮਬੀਏ ਸਟੂਡੈਂਟ ਲੋਕਾਂ ਲਈ ਪ੍ਰੇਰਣਾ ਦਾ ਸਬੱਬ ਬਣ ਗਈ ਹੈ। ਇਸ ਦਾ ਨਾਂ ਸੁਰਭੀ ਜੈਨ ਹੈ ਜੋ ਪਿਛਲੇ 15 ਦਿਨਾਂ ਤੋਂ ਸੜਕ ‘ਤੇ ਟ੍ਰੈਫਿਕ ਕੰਟਰੋਲ ਕਰ ਰਹੀ ਹੈ। ਇਸ ਦੌਰਾਨ ਗੱਡੀਆਂ ਦੇ ਚੱਕੇ ਆਪਣੇ ਆਪ ਹੀ ਹੌਲੀ ਹੋ ਜਾਂਦੇ ਹਨ।
ਇੰਦੌਰ: ਕੁਝ ਸਿੱਖਣ ਦੇ ਮਕਸਦ ਨਾਲ ਸੜਕ ‘ਤੇ ਉੱਤਰੀ ਇੱਕ ਐਮਬੀਏ ਸਟੂਡੈਂਟ ਲੋਕਾਂ ਲਈ ਪ੍ਰੇਰਣਾ ਦਾ ਸਬੱਬ ਬਣ ਗਈ ਹੈ। ਇਸ ਦਾ ਨਾਂ ਸੁਰਭੀ ਜੈਨ ਹੈ ਜੋ ਪਿਛਲੇ 15 ਦਿਨਾਂ ਤੋਂ ਸੜਕ ‘ਤੇ ਟ੍ਰੈਫਿਕ ਕੰਟਰੋਲ ਕਰ ਰਹੀ ਹੈ। ਇਸ ਦੌਰਾਨ ਗੱਡੀਆਂ ਦੇ ਚੱਕੇ ਆਪਣੇ ਆਪ ਹੀ ਹੌਲੀ ਹੋ ਜਾਂਦੇ ਹਨ। ਅਸਲ ‘ਚ ਸੁਰਭੀ ਦਾ ਡਾਂਸ ਸਟਾਈਲ ਟ੍ਰੈਫਿਕ ਕੰਟਰੋਲ ਕਰਨ ਲਈ ਹੁੰਦਾ ਹੈ।
ਰਾਹਗੀਰਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਕੰਟਰੋਲ ਕਰਨ ਦੀ ਇਹ ਅਦਾ ਉਨ੍ਹਾਂ ਨੂੰ ਰਣਜੀਤ ਸਿੰਘ ਦੀ ਯਾਦ ਦਵਾਉਂਦੀ ਹੈ। ਇੰਦੌਰ ‘ਚ ਇਸ ਤੋਂ ਪਹਿਲਾਂ ਵੀ ਮਾਈਕਲ ਜੈਕਸਨ ਦੇ ਫੈਨ ‘ਰਣਜੀਤ ਸਿੰਘ’ ਮੂਨਵਾਕ ਕਰ ਟ੍ਰੈਫਿਕ ਮੈਨੇਜ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ।
ਸੁਰਭੀ ਜੈਨ ਆਪਣੇ ਇੰਟਰਨਸ਼ੀਪ ਪ੍ਰੋਗਰਾਮ ਤਹਿਤ ਟ੍ਰੈਫਿਕ ਕੰਟਰੋਲ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਟ੍ਰੈਫਿਕ ਵਾਲੰਟੀਅਰ ਨੇ ਉਸ ਨੂੰ ਆਕਰਸ਼ਿਤ ਕੀਤਾ ਸੀ। ਉਸ ਨੂੰ ਪ੍ਰੇਰਣਾ ਉਨ੍ਹਾਂ ਵਿਦਿਆਰਥੀਆਂ ਤੋਂ ਮਿਲੀ ਜੋ ਲੋਕਾਂ ‘ਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਸੀ। ਵੱਡੇ ਸ਼ਹਿਰਾਂ ‘ਚ ਟ੍ਰੈਫਿਕ ਕੰਟਰੋਲ ਕਰਨਾ ਵੱਡੀ ਚੁਣੌਤੀ ਹੈ।#WATCH Madhya Pradesh: An MBA student Shubi Jain volunteering to manage traffic on roads in Indore in her unique way, to spread awareness about traffic norms & regulations. pic.twitter.com/hBZd0bt3C5
— ANI (@ANI) November 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਪੰਜਾਬ
ਪੰਜਾਬ
Advertisement