ਇੱਥੋਂ ਦੇ ਸੈਕਟਰ-20 ਥਾਣਾ ਮੁਖੀ ਅਨਿਲ ਕੁਮਾਰ ਸ਼ਾਹੀ ਨੇ ਦੱਸਿਆ ਕਿ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੀ ਰਹਿਣ ਵਾਲੀ ਡਾਕਟਰ ਕਾਨਪੁਰ ਦੇ ਇੱਕ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਹੈ। ਉਨ੍ਹਾਂ ਦੀ ਦੋਸਤੀ ਰਾਜਸਥਾਨ ਦੇ ਸੀਕਰ ਦੇ ਹੀ ਰਹਿਣ ਵਾਲੇ ਸ਼ੁਭਮ ਸ਼ਰਮਾ ਨਾਲ ਹੋ ਗਈ।
ਸ਼ੁਭਮ ਅਮਰੀਕਾ ਵਿੱਚ ਰਹਿੰਦਾ ਹੈ। ਉਹ ਦਸੰਬਰ ਮਹੀਨੇ ਵਿੱਚ 15 ਦਿਨ ਦੀ ਛੁੱਟੀ 'ਤੇ ਭਾਰਤ ਆਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁਭਮ ਨੇ ਡਾਕਟਰ ਨੂੰ 27 ਦਸੰਬਰ ਨੂੰ ਮੰਗਣੀ ਲਈ ਨੋਇਡਾ ਬੁਲਾਇਆ। ਨੋਇਡਾ ਵਿੱਚ ਸ਼ੁਭਮ ਦੀ ਭੈਣ ਰਹਿੰਦੀ ਹੈ। ਉਸ ਨੇ ਕਿਹਾ ਕਿ ਉਹ ਆਪਣੀ ਭੈਣ ਦੀ ਮੌਜੂਦਗੀ ਵਿੱਚ ਉਸ ਨਾਲ ਮੰਗਣੀ ਕਰੇਗਾ।
ਥਾਣਾ ਇੰਚਾਰਜ ਨੇ ਦੱਸਿਆ ਕਿ ਡਾਕਟਰ ਦਾ ਇਲਜ਼ਾਮ ਹੈ ਕਿ ਸ਼ੁਭਮ ਨੇ ਉਸ ਨੂੰ ਇੱਕ ਗੈੱਸਟ ਹਾਊਸ ਵਿੱਚ ਠਹਿਰਾਇਆ। ਉੱਥੇ ਉਸ ਨੇ ਉਸ ਨਾਲ ਰੇਪ ਕੀਤਾ ਅਤੇ ਅਸ਼ਲੀਲ ਵੀਡੀਓ ਬਣਾ ਲਈ। ਬਾਅਦ ਵਿਚ ਉਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।