ਚੰਡੀਗੜ੍ਹ : ਇੱਥੇ ਪੀਪਲੀ ਵਾਲਾ ਟਾਊਨ ਦੇ ਰਹਿਣ ਵਾਲੇ ਦਵਾ ਦੇ ਕਾਰੋਬਾਰੀ ਦੇ ਨਾਬਾਲਗ ਪੁੱਤਰ ਨੇ PUBG, ਫ੍ਰੀ ਫਾਇਰ ਤੇ ਕਾਰ ਰੇਸਿੰਗ ਗੇਮਾਂ ਵਿੱਚ 17 ਲੱਖ ਰੁਪਏ ਉਡਾ ਦਿੱਤੇ। ਇਹ ਰਕਮ ਉਸ ਨੇ ਘਰੋਂ ਚੋਰੀ ਕੀਤੀ ਤੇ ਗੇਮਾਂ ਵਿੱਚ ਉਡਾ ਦਿੱਤੀ। ਇਸ ਤੋਂ ਅਣਜਾਣ ਪਿਤਾ ਨੇ ਕੁਝ ਦਿਨ ਪਹਿਲਾਂ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮ ਤੋਂ ਇਲਾਵਾ ਉਸ ਦਾ ਚਚੇਰਾ ਭਰਾ ਤੇ ਇੱਕ ਦੋਸਤ ਵੀ ਸ਼ਾਮਲ ਹੈ।
ਕਾਰੋਬਾਰੀ ਦੇ ਬੇਟੇ ਨੇ ਪੈਸੇ ਚੋਰੀ ਕਰ ਲਏ ਤੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਤੇ ਜੁੱਤੇ ਖਰੀਦ ਲਏ। ਇੰਨਾ ਹੀ ਨਹੀਂ ਉਸ ਨੇ ਹਵਾਈ ਸਫਰ ਵੀ ਕੀਤਾ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ 27 ਸਾਲਾ ਸੂਰਜ ਵਜੋਂ ਹੋਈ ਹੈ। ਤਿੰਨ ਨਾਬਾਲਗ ਮੁਲਜ਼ਾਮਾਂ ਨੂੰ ਸੁਧਾਰ ਘਰ ਭੇਜ ਦਿੱਤਾ ਗਿਆ ਹੈ।
ਜਦੋਂਕਿ ਪੁਲਿਸ ਸੂਰਜ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪੁਲਿਸ ਨੇ 10 ਲੱਖ 22 ਹਜ਼ਾਰ 500 ਰੁਪਏ ਤੇ ਤਿੰਨ ਆਈਫੋਨ ਬਰਾਮਦ ਕੀਤੇ ਹਨ। ਮੁਲਜ਼ਮ ਸੂਰਜ 12ਵੀਂ ਪਾਸ ਕਰਨ ਤੋਂ ਬਾਅਦ ਪ੍ਰਾਈਵੇਟ ਡਾਟਾ ਐਂਟਰੀ ਆਪਰੇਟਰ ਹੈ। ਦੋਸ਼ ਹੈ ਕਿ ਉਹ ਨਾਬਾਲਗ ਨੌਜਵਾਨਾਂ ਨੂੰ ਆਨਲਾਈਨ ਗੇਮ ਖਰੀਦਣ ਲਈ ਉਕਸਾਉਂਦਾ ਹੈ।
12 ਜਨਵਰੀ ਨੂੰ ਦਵਾਈਆਂ ਦੇ ਕਾਰੋਬਾਰੀ ਹੁਕਮ ਚੰਦ ਨੇ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਮਾਮਲੇ ਦੇ ਖੁਲਾਸੇ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 420 (ਧੋਖਾਧੜੀ) ਤੇ 120ਬੀ (ਸਾਜ਼ਿਸ਼) ਵੀ ਜੋੜ ਦਿੱਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ 19 ਲੱਖ ਰੁਪਏ ਘਰ ਦੇ ਅੰਦਰ ਬੈੱਡ ਵਿੱਚ ਰੱਖੇ ਹੋਏ ਸਨ। ਇਸ ਵਿੱਚੋਂ 17 ਲੱਖ ਰੁਪਏ ਚੋਰੀ ਹੋ ਗਏ। ਇਸ ਤੋਂ ਬਾਅਦ ਐਸਐਸਪੀ ਕੁਲਦੀਪ ਚਾਹਲ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਐਸਪੀਐਸ ਸੋਂਧੀ ਦੀ ਨਿਗਰਾਨੀ ਹੇਠ ਐਸਐਚਓ ਨੀਰਜ ਸਰਨਾ ਸਮੇਤ ਗਠਿਤ ਟੀਮ ਨੇ ਮੁਲਜ਼ਮਾਂ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ :ਅਕਾਲੀ ਨੇਤਾ ਬਿਕਰਮ ਮਜੀਠੀਆ ਖ਼ਿਲਾਫ਼ ਇੱਕ ਹੋਰ ਕੇਸ ਹੋਇਆ ਦਰਜ , ਜਾਣੋਂ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490