NPPA: ਤਣਾਅ, ਮਿਰਗੀ, ਸ਼ੂਗਰ ਅਤੇ ਹਲਕੇ ਮਾਈਗਰੇਨ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸਸਤੀਆਂ ਹੋਣਗੀਆਂ। ਕੇਂਦਰ ਸਰਕਾਰ ਨੇ ਇਨ੍ਹਾਂ ਦਵਾਈਆਂ ਨੂੰ ਕੀਮਤ ਕੰਟਰੋਲ ਦੇ ਦਾਇਰੇ 'ਚ ਲਿਆਂਦਾ ਹੈ, ਜਿਸ ਕਾਰਨ ਬਾਜ਼ਾਰ 'ਚ ਉਪਲੱਬਧ ਇਨ੍ਹਾਂ ਦਵਾਈਆਂ ਦੀ ਕੀਮਤ 'ਚ ਕਾਫੀ ਕਮੀ ਆ ਸਕਦੀ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (The National Pharmaceutical Pricing Authority (NPPA) ਨੇ ਦਵਾਈਆਂ (Prices Control) ਆਰਡਰ, 2013 ਦੇ ਤਹਿਤ 44 ਫਾਰਮੂਲੇ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਤ ਕੀਤੀਆਂ ਹਨ। ਅਥਾਰਟੀ ਦੀ 31 ਜੁਲਾਈ ਨੂੰ ਹੋਈ 115ਵੀਂ ਮੀਟਿੰਗ ਵਿੱਚ ਫੈਸਲਾ ਲੈਂਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ।


NPPA ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ 'ਚ ਸ਼ੂਗਰ, ਦਰਦ, ਬੁਖਾਰ, ਇਨਫੈਕਸ਼ਨ, ਦਿਲ ਦੀ ਦਵਾਈ ਸਮੇਤ ਮਲਟੀ-ਵਿਟਾਮਿਨ ਅਤੇ ਡੀ-3 ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਗਈ ਹੈ। NPPA ਨੇ ਹੁਕਮ 'ਚ ਕਿਹਾ ਹੈ ਕਿ ਤੈਅ ਕੀਮਤ ਤੋਂ ਇਲਾਵਾ ਕੋਈ ਵੀ ਫਾਰਮਾਸਿਊਟੀਕਲ ਕੰਪਨੀ ਸਿਰਫ GST ਹੀ ਵਸੂਲ ਸਕੇਗੀ। ਨਾਲ ਹੀ, ਫਾਰਮਾ ਕੰਪਨੀਆਂ ਨੂੰ 15 ਦਿਨਾਂ ਦੇ ਅੰਦਰ ਦਵਾਈਆਂ ਦੇ ਡੀਲਰਾਂ ਨੂੰ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਜ਼ਰੂਰੀ ਵਸਤਾਂ ਐਕਟ (essential commodities act) ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।


 



ਇਹਨਾਂ ਦੀਆਂ ਕੀਮਤਾਂ ਕੀਤੀਆਂ ਤੈਅ 


NPPA ਦੇ ਹੁਕਮ ਮੁਤਾਬਕ, ਸਿਰਦਰਦ, ਹਲਕੇ ਮਾਈਗਰੇਨ, ਮਾਸਪੇਸ਼ੀਆਂ ਦੇ ਦਰਦ ਜਾਂ ਦਰਦਨਾਕ ਮਾਹਵਾਰੀ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ Aceclofenac, Paracetamol, Serratiopeptidase ਦੀ ਪ੍ਰਤੀ ਗੋਲੀ ਦੀ ਵੱਧ ਤੋਂ ਵੱਧ ਕੀਮਤ 8.38 ਰੁਪਏ ਰੱਖੀ ਗਈ ਹੈ, ਜਿਸ ਵਿੱਚ GST ਚਾਰਜ ਸ਼ਾਮਲ ਹਨ। ਟਾਈਪ 2 ਡਾਇਬਟੀਜ਼ ਵਾਲੇ ਬਾਲਗ ਮਰੀਜ਼ਾਂ ਲਈ ਤਜਵੀਜ਼ ਕੀਤੀ ਗਈ ਦਵਾਈ ਸੀਟੈਗਲੀਪਟਿਨ ਫਾਸਫੇਟ ਅਤੇ ਮੈਟਫੋਰਮਿਨ ਹਾਈਡ੍ਰੋਕਲੋਰਾਈਡ, ਵੱਧ ਤੋਂ ਵੱਧ 9 ਰੁਪਏ ਪ੍ਰਤੀ ਗੋਲੀ ਵਿੱਚ ਉਪਲਬਧ ਹੋਵੇਗੀ। ਲੇਵੇਟੀਰਾਸੀਟਮ, ਸੋਡੀਅਮ ਕਲੋਰਾਈਡ ਇਨਫਿਊਜ਼ਨ ਅਤੇ ਪੈਰੋਕਸੈਟਾਈਨ ਨਿਯੰਤਰਿਤ ਰੀਲੀਜ਼ ਅਤੇ ਮਿਰਗੀ ਲਈ ਵਰਤੇ ਜਾਣ ਵਾਲੇ ਕਲੋਨਾਜ਼ੇਪਾਮ ਕੈਪਸੂਲ ਅਤੇ ਤਣਾਅ ਦੇ ਅਧੀਨ ਦਿੱਤੇ ਗਏ ਕ੍ਰਮਵਾਰ 0.89 ਰੁਪਏ ਅਤੇ 14.53 ਰੁਪਏ ਦੀ ਹੋਵੇਗੀ। ਫਿਲਹਾਲ ਇਨ੍ਹਾਂ ਦਵਾਈਆਂ ਦੀ ਕੀਮਤ ਬਹੁਤ ਜ਼ਿਆਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ