ਮੇਰਠ: ਮੇਰਠ ਦੇ ਦੌਰਾਲਾ ਸਟੇਸ਼ਨ 'ਤੇ ਸ਼ਨੀਵਾਰ ਸਵੇਰੇ ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਟਰੇਨ 'ਚ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਜਿਸ ਕੋਚ 'ਚ ਅੱਗ ਲੱਗੀ ਸੀ, ਉਸ ਦੇ ਯਾਤਰੀ ਤੁਰੰਤ ਬਾਹਰ ਨਿਕਲ ਗਏ। ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ। 


ਧਮਾਕੇ ਨਾਲ ਜਿਵੇਂ ਹੀ ਕੋਚ 'ਚੋਂ ਧੂੰਆਂ ਉੱਠਣ ਲੱਗਾ ਤਾਂ ਯਾਤਰੀ ਕੋਚ 'ਚੋਂ ਬਾਹਰ ਆਉਣ ਲੱਗੇ। ਰੇਲਵੇ ਅਧਿਕਾਰੀਆਂ ਮੁਤਾਬਕ ਪਹਿਲੀ ਨਜ਼ਰੇ ਕੋਚ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਖੁਸ਼ਕਿਸਮਤੀ ਨਾਲ ਟਰੇਨ ਦੌਰਾਲਾ ਸਟੇਸ਼ਨ 'ਤੇ ਖੜ੍ਹੀ ਸੀ।






ਦੋਰਾਲਾ ਸਟੇਸ਼ਨ 'ਤੇ ਯਾਤਰੀ ਰੇਲਗੱਡੀ ਸਵੇਰੇ 7:10 ਵਜੇ ਪਹੁੰਚੀ। ਆਮ ਵਾਂਗ ਯਾਤਰੀ ਰੇਲਗੱਡੀ ਦੇ ਆਉਣ ਦੀ ਉਡੀਕ ਕਰ ਰਹੇ ਸਨ। ਦੱਸ ਦਈਏ ਕਿ ਇਸ ਟਰੇਨ 'ਚ ਵੱਡੀ ਗਿਣਤੀ 'ਚ ਦਿੱਲੀ ਦੇ ਰੋਜ਼ਗਾਰ ਵਾਲੇ ਯਾਤਰੀ ਸਫਰ ਕਰਦੇ ਹਨ। ਕੋਚ 'ਚ ਅੱਗ ਲੱਗਣ ਤੋਂ ਤੁਰੰਤ ਬਾਅਦ ਯਾਤਰੀ ਦੂਜੇ ਕੋਚ 'ਚੋਂ ਬਾਹਰ ਆਉਣ ਲੱਗੇ। ਹਾਲਾਂਕਿ ਕੋਚ 'ਚ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ। 


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ