ਪੜਚੋਲ ਕਰੋ

Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...'

Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...'

LIVE

Key Events
Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...'

Background

Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਅੱਜ ਮੈਗਾ ਪੇਰੈਂਟਸ ਟੀਚਰ ਮੀਟਿੰਗ (PTM) ਹੋਵੇਗੀ। ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਮੰਤਰੀ ਅਤੇ ਵਿਧਾਇਕ ਵੀ ਸ਼ਿਰਕਤ ਕਰਨਗੇ। ਸਾਰੀਆਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੀਟੀਐਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪ੍ਰੈੱਸ ਕਾਨਫਰੰਸ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੁਲਾਇਆ ਗਿਆ ਹੈ, ਤਾਂ ਜੋ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।

ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ

Gurmeet Singh Ram Rahim: ਡੇਰਾਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਪੰਜਾਬ ਸਰਕਾਰ ਨੇ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਵਿੱਚ ਉਸ ’ਤੇ ਮੁਕੱਦਮਾ ਚਲਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਉਸ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਵਿੱਚ ਹੋਵੇਗੀ। ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਉਸ ਤੋਂ ਵੀ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਸੁਪਰੀਮ ਕੋਰਟ ਨੇ ਕਰੀਬ ਚਾਰ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਦੇ ਮਾਮਲਿਆਂ ਦੀ ਸੁਣਵਾਈ ਤੋਂ ਲਗਾਈ ਰੋਕ ਹਟਾ ਦਿੱਤੀ ਸੀ। 

ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਸਰਕਾਰ ਨੇ ਬੇਅਦਬੀ ਮਾਮਲਿਆਂ 'ਚ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ

Lawrence Bishnoi Video: ਇਨ੍ਹੀਂ ਦਿਨੀਂ ਪਾਕਿਸਤਾਨ 'ਚ ਵੀ ਸਲਮਾਨ ਖਾਨ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਦਾ ਮੁੱਦਾ ਚਰਚਾ 'ਚ ਹੈ। NCP ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਦੇਸ਼ 'ਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸਲਮਾਨ ਖਾਨ ਦੇ ਪ੍ਰਸ਼ੰਸਕ ਪਰੇਸ਼ਾਨ ਹਨ। ਇਸ ਦੌਰਾਨ ਪਾਕਿਸਤਾਨੀ ਯੂਟਿਊਬ ਚੈਨਲ ਰੀਅਲ ਐਂਟਰਟੇਨਮੈਂਟ ਨੇ ਇਸ ਪੂਰੇ ਮਾਮਲੇ 'ਤੇ ਇਕ ਵੀਡੀਓ ਬਣਾਈ ਹੈ, ਜਿਸ 'ਚ ਇਸ ਮੁੱਦੇ 'ਤੇ ਪਾਕਿਸਤਾਨੀ ਲੋਕਾਂ ਤੋਂ ਫੀਡਬੈਕ ਲਿਆ ਗਿਆ ਹੈ। ਆਓ ਜਾਣਦੇ ਹਾਂ ਲੋਕਾਂ ਨੇ ਕੀ ਕਿਹਾ?

'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...', ਪਾਕਿਸਤਾਨ ਤੋਂ ਧਮਕੀ ਵਾਲਾ ਵੀਡੀਓ ਹੋਇਆ ਵਾਇਰਲ

21:54 PM (IST)  •  22 Oct 2024

Punjab News: ਮੰਡੀਆਂ 'ਚ ਪਿਆ 70 ਫੀਸਦੀ ਝੋਨਾ, ਮੰਤਰੀ ਕੁਲਦੀਪ ਧਾਲੀਵਾਲ ਦਾ ਫੁੱਟਿਆ ਗੁੱਸਾ ਬੋਲੇ- FCI ਤੇ ਕੇਂਦਰ ਨੇ ਜਾਣਬੁੱਝ ਕੇ ਕੀਤੀ ਦੇਰੀ, ਸਾਡੀ ਗਲਤੀ ਨਹੀਂ

Punjab News: ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਚਿੰਤਤ ਹਨ। ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾਂਮਾਤਰ ਹੈ। ਇਸ ਸਬੰਧੀ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਫਸੀਆਈ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

21:53 PM (IST)  •  22 Oct 2024

ਹੁਣ ਸਕੂਲਾਂ 'ਤੇ ਮੰਡਰਾ ਰਿਹਾ ਵੱਡਾ ਖ*ਤਰਾ! ਦੇਸ਼ ਭਰ ਦੇ CRPF ਸਕੂਲਾਂ ਨੂੰ ਬੰ*ਬ ਨਾਲ ਉਡਾਉਣ ਦੀ ਧ*ਮਕੀ, ਈ-ਮੇਲ ਰਾਹੀਂ ਭੇਜਿਆ ਗਿਆ ਸੰਦੇਸ਼

Bomb Threats In Schools:  ਦੇਸ਼ ਦੇ ਕਈ ਰਾਜਾਂ ਵਿੱਚ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੂੰ ਦਿੱਲੀ ਦੇ 2 ਅਤੇ ਹੈਦਰਾਬਾਦ ਦੇ 1 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ।

13:13 PM (IST)  •  22 Oct 2024

Lawrence Bishnoi: ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਨੂੰ ਮਿਲੇਗਾ 1 ਕਰੋੜ ਦਾ ਇਨਾਮ! ਜਾਣ ਲਓ ਕਿਸ ਨੇ ਕਰ ਦਿੱਤਾ ਵੱਡਾ ਐਲਾਨ?

Lawrence Bishnoi: ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਹੋ ਰਹੀ ਹੈ। ਹੁਣ ਕਰਨੀ ਸੈਨਾ ਨੇ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਨੂੰ ਇੱਕ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਕਰਨੀ ਸੈਨਾ ਦੇ ਨੇਤਾ ਰਾਜ ਸ਼ੇਖਾਵਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜਿਹੜਾ ਵੀ ਪੁਲਿਸ ਮੁਲਾਜ਼ਮ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰੇਗਾ, ਉਸ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਇਨਾਮ ਵਜੋਂ ਦਿੱਤਾ ਜਾਏਗਾ।

ਕਰਨੀ ਸੈਨਾ ਨੇ ਐਲਾਨ ਕੀਤਾ ਹੈ ਕਿ ਲਾਰੈਂਸ ਦਾ ਐਨਕਾਊਂਟਰ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮ ਦੇ ਪਰਿਵਾਰ ਦੀ ਸੁਰੱਖਿਆ ਤੇ ਮੁਕੰਮਲ ਪ੍ਰਬੰਧ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੋਵੇਗੀ। ਸਾਡੇ ਅਨਮੋਲ ਹੀਰੇ ਤੇ ਵਿਰਾਸਤ ਅਮਰ ਸ਼ਹੀਦ ਸੁਖਦੇਵ ਸਿੰਘ ਗੋਗਾਮੇੜੀ ਦੇ ਕਾਤਲ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਖੱਤਰੀ ਕਰਨੀ ਸੈਨਾ ਪੂਰਨ ਸਹਿਯੋਗ ਦੇਵੇਗੀ। ਵੀਡੀਓ ਦੇ ਅੰਤ 'ਚ ਰਾਜ ਸ਼ੇਖਾਵਤ ਨੇ 'ਜੈ ਮਾਂ ਕਰਨੀ ਦਾ ਨਾਅਰਾ ਲਾਇਆ ਹੈ।' ਰਾਜ ਸ਼ੇਖਾਵਤ ਇਨ੍ਹੀਂ ਦਿਨੀਂ ਮੱਧ ਗੁਜਰਾਤ ਦੇ ਦੌਰੇ 'ਤੇ ਹਨ। ਉਨ੍ਹਾਂ ਨੂੰ ਖੱਤਰੀ ਮਹਾਸੰਮੇਲਨ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। 

12:25 PM (IST)  •  22 Oct 2024

ਅੰਮ੍ਰਿਤਪਾਲ ਸਿੰਘ ਦੇ ਸਾਥੀ ਨਹੀਂ ਲੜਨਗੇ ਚੋਣ, ਮੌਜੂਦਾ ਹਾਲਾਤ ਕਰਕੇ ਬਦਲਿਆ ਫੈਸਲਾ

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਸਿੰਘ ਕਲਸੀ ਨੇ ਚੋਣ ਲੜਨ ਦਾ ਫੈਸਲਾ ਟਾਲ ਦਿੱਤਾ ਹੈ। ਦਲਜੀਤ ਕਲਸੀ ਨੂੰ ਨੈਸ਼ਨਲ ਸਕਿਉਰਿਟੀ ਐਕਟ (ਐਨਐਸਏ) ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਇਸ ਤੋਂ ਪਹਿਲਾਂ ਪੰਜਾਬ ਦੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਸੀ।

ਕਲਸੀ ਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਲਸੀ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲੀ ਸੀ। ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਸਿੰਘ ਕਲਸੀ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੀ ਯੋਜਨਾ ਬਣਾਈ ਸੀ ਪਰ ਹੁਣ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ।

12:00 PM (IST)  •  22 Oct 2024

Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ

Village Houses Numbering: ਪੰਜਾਬ ਦੇ ਪਿੰਡਾਂ ਅੰਦਰ ਹੁਣ ਪਤਾ ਪੁੱਛਣ ਲਈ ਫਲਾਣੇ ਦਾ ਘਰ ਕਿੱਥੇ ਹੈ, ਨਹੀਂ ਕਹਿਣਾ ਪਵੇਗਾ ਸਗੋਂ ਹਾਊਸ ਨੰਬਰ ਰਾਹੀਂ ਹੀ ਸਭ ਦੀ ਸ਼ਨਾਖਤ ਹੋਏਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਦੇ ਪਿੰਡਾਂ ਦੇ ਸਾਰੇ ਘਰਾਂ ਦੇ ਨੰਬਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਾਰੀ ਪ੍ਰਕਿਰਿਆ ਨੂੰ ਇੱਕ ਸਾਲ ਵਿੱਚ ਪੂਰਾ ਕਰਨ ਲਈ ਕਿਹਾ ਗਿਆ ਹੈ। 

ਦਰਅਸਲ ਜਸਟਿਸ ਸੁਰੇਸ਼ਵਰ ਠਾਕੁਰ ਤੇ ਸੁਦੀਪਤੀ ਸ਼ਰਮਾ ਦੀ ਡਿਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਕਿ ਪਾਰਦਰਸ਼ੀ ਚੋਣ ਢਾਂਚੇ ਦੀ ਸਹੂਲਤ, ਪ੍ਰਭਾਵਸ਼ਾਲੀ ਪ੍ਰਸ਼ਾਸਨ ਤੇ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਸਹੀ ਹਾਊਸ ਨੰਬਰਿੰਗ ਮਹੱਤਵਪੂਰਨ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਕਵਾਇਦ ਨੂੰ ਪੂਰਾ ਕਰਨ ਲਈ ਇੱਕ ਸਾਲ ਦੀ ਸਮਾਂ ਸੀਮਾ ਤੈਅ ਕੀਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮਹੱਤਵਪੂਰਨ ਰਿਕਾਰਡ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਸਕੱਤਰ ਦੀ ਹੋਵੇਗੀ ਤਾਂ ਜੋ, ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਘਰ ਦਾ ਰਿਕਾਰਡ ਹੋਵੇ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
Advertisement
ABP Premium

ਵੀਡੀਓਜ਼

ਦੋਸਾਝਾਂਵਾਲਾ ਪੁੱਜਿਆ ਮੁੰਬਈ , ਅੱਜ ਨੀ ਰੁੱਕਦਾ ਦਿਲਜੀਤ ਦਾ ਧਮਾਲਦਿਲਜੀਤ ਦੇ ਲਿਬਾਸ 'ਚ ਡੱਬਾਵਾਲੇ , ਪੰਜਾਬੀ ਹਰ ਪਾਸੇ ਛਾਅ ਗਏ ਓਏਦਿਲਜੀਤ ਦਾ ਦੀਵਾਨਾ ਹੈ ਵਰੁਣ ਧਵਨ , ਮਾਣ ਹੈ ਸਾਨੂੰ ਦਿਲਜੀਤ ਦੋਸਾਂਝ ਤੇਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Embed widget