ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ 'ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ ਕੈਂਪ ਨੇੜ ਹੀ ਹੋਇਆ ਹੈ। ਗ੍ਰੇਨੇਡ ਨਾਲ ਹੋਏ ਇਸ ਅੱਤਵਾਦੀ ਹਮਲੇ 'ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਮਲੇ 'ਚ ਸੁਰੱਖਿਆ ਕਰਮਚਾਰੀਆਂ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ਹਨ।
ਹਮਲੇ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨਾਂ 'ਤ ਇਹ ਦੂਜਾ ਅੱਤਵਾਦੀ ਹਮਲਾ ਹੈ। ਤਿੰਨ ਦਿਨ ਪਹਿਲਾਂ ਤ੍ਰਾਲ 'ਚ ਹੋਏ ਅੱਤਵਾਦੀ ਹਮਲੇ 'ਚ ਆਮ ਵਸਨੀਕ ਜ਼ਖ਼ਮੀ ਹੋ ਗਏ ਸਨ। ਅੱਜ ਵਾਲਾ ਹਮਲਾ ਕਿਸ ਨੇ ਕੀਤਾ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਰੀ 'ਚ ਅੱਤਵਾਦੀ ਢੇਰ, ਐਨਕਾਊਂਟਰ ਜਾਰੀ:
ਜੰਮੂ-ਕਸ਼ਮੀਰ ਦੇ ਉਰੀ 'ਚ ਕਾਲਗੀ ਇਲਾਕੇ ਵਿੱਚ ਸੈਨਾ ਤੇ ਅੱਤਵਾਦੀਆਂ 'ਚ ਲੜਾਈ ਚੱਲ ਰਹੀ ਹੈ। ਬਾਰਡਰ ਨਾਲ ਲੱਗਦੇ ਜੰਗਲਾਂ 'ਚ ਚੱਲ ਰਹੀ ਮੁਠਭੇੜ 'ਚ ਫੌਜ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਇੱਥੇ ਤਿੰਨ-ਚਾਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ।