ਪੜਚੋਲ ਕਰੋ
ਯਾਤਰੀਆਂ ਨਾਲ ਭਰੀ ਬੱਸ ਖੱਡ ’ਚ ਡਿੱਗੀ, 13 ਮੌਤਾਂ

ਚੰਡੀਗੜ੍ਹ: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਗੰਗੋਤਰੀ ਹਾਈਵੇਅ ’ਤੇ ਯਾਤਰੀਆਂ ਨਾਲ ਬਰੀ ਮਿੰਨੀ ਬੱਸ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਕਰੀਬ 200 ਮੀਟਰ ਡੂੰਗੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 13 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 9 ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਮੌਕੇ ’ਤੇ ਪੁੱਜੀ ਐਨਡੀਆਰਐਫ ਸਣੇ ਪੁਲਿਸ ਤੇ ਫੌਜ ਦੀ ਟੀਮ ਖਾਈ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਕਰ ਰਹੀ ਹੈ। ਹੋਰ ਲੋਕਾਂ ਦੀ ਤਲਾਸ਼ ਵੀ ਜਾਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਸੇਵਾ ਵੀ ਮੰਗਵਾਈ ਗਈ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਉਸਦਾ ਪੂਰਾ ਪਰਿਵਾਰ ਖ਼ਤਮ ਹੋ ਗਿਆ। ਪਿੰਡ ਭੰਕੋਲੀ ਦੇ ਲੋਕ ਦੇਵਡੋਲੀ ਨਾਲ ਐਤਵਾਰ ਨੂੰ ਗੰਗੋਤਰੀ ਗਏ ਸੀ ਤੇ ਅੱਜ ਵਾਪਸ ਆ ਰਹੇ ਸੀ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁਖ਼ ਪ੍ਰਟਾਇਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਿੰਨੀ ਬੱਸ ਵਿੱਚ ਕੁੱਲ 15 ਜਣੇ ਸਵਾਰ ਸਨ।Uttarakhand: 9 dead after a van fell into a gorge in Uttarkashi. pic.twitter.com/ORrop5wOgE
— ANI (@ANI) September 3, 2018
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















