ਪੜਚੋਲ ਕਰੋ
Advertisement
ਰਾਜ ਮੰਤਰੀ ਨੇ ਛਿੱਕੇ ਟੰਗੇ ਨਿਯਮ, ਲੌਕਡਾਊਨ ਦੌਰਾਨ ਮੰਦਿਰ 'ਚ ਕੀਤੀ ਪੂਜਾ
ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।
ਕੈਥਲ: ਦੇਸ਼ ਵਿਆਪੀ ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਹੀ ਖੁੱਲ੍ਹੀਆਂ ਹਨ।ਹਰ ਤਰ੍ਹਾਂ ਦੇ ਇੱਕਠ ਤੇ ਰੋਕ ਹੈ ਅਤੇ ਧਾਰਮਿਕ ਸਥਾਨ ਵੀ ਬੰਦ ਰੱਖੇ ਗਏ ਹਨ। ਹਰ ਤਰ੍ਹਾਂ ਦੇ ਪੂਜਾ-ਪਾਠ ਤੇ ਰੋਕ ਹੈ। ਪੁਲਿਸ ਇਨ੍ਹਾਂ ਸਾਰੇ ਨਿਯਮਾਂ ਤੇ ਸਖਤੀ ਨਾਲ ਪਾਲਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਪਰ ਇੰਝ ਲੱਗਦਾ ਹੈ ਕਿ ਇਹ ਨਿਯਮ ਕਾਨੂੰਨ ਸਿਰਫ ਆਮ ਬੰਦੇ ਲਈ ਹੀ ਹਨ।
ਦਰਅਸਲ, ਇਸ ਲੌਕਡਾਊਨ ਦੌਰਾਨ ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਢਾਂਡਾ ਕੈਥਲ ਦੇ ਇਕ ਸ਼ਿਵ ਮੰਦਿਰ ਵਿਖੇ ਪਾਹੁੰਚੀ ਸੀ। ਜਿੱਥੇ ਉਸਨੂੰ ਕੁਝ ਰਾਹਤ ਸਮੱਗਰੀ ਵੰਡਣੀ ਸੀ, ਪਹਿਲਾਂ ਉਸਨੇ ਮੰਦਿਰ ਵਿੱਚ ਅਰਦਾਸ ਕੀਤੀ ਅਤੇ ਸ਼ਿਵਲਿੰਗ 'ਤੇ ਜਲਅਭਿਸ਼ੇਕ ਕੀਤਾ ਅਤੇ ਉਸ ਤੋਂ ਬਾਅਦ ਰਾਹਤ ਸਮੱਗਰੀ ਵੰਡੀ।
ਇਸੇ ਤੇ ਸਵਾਲ ਇਹ ਉੱਠਦਾ ਹੈ ਕਿ ਸਾਰੇ ਨਿਯਮ ਕਾਨੂੰਨ ਸਿਰਫ ਆਮ ਬੰਦੇ ਲਈ ਹਨ। ਇਹਨਾਂ ਵੱਡੇ ਵੱਡੇ ਮੰਤਰੀਆਂ ਲਈ ਇਹ ਸਭ ਦਿਸ਼ਾ ਨਿਰਦੇਸ਼ ਕੁੱਝ ਨਹੀਂ। ਇਹ ਵੀਡੀਓ ਕੱਲ੍ਹ ਦੀ ਹੈ ਅਤੇ ਢਾਂਡਾ ਖੁਦ ਬਿਆਨ ਵੀ ਦੇ ਰਹੀ ਹੈ ਕਿ ਉਸਨੇ ਮੰਦਿਰ 'ਚ ਪਹਿਲਾ ਪੂਜਾ ਅਰਚਨਾ ਕੀਤੀ ਅਤੇ ਫਿਰ ਰਾਹਤ ਸਮੱਗਰੀ ਵੰਡੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ
ਪੰਜਾਬ 'ਚ ਚੱਲਣਗੀਆਂ ਰੋਡਵੇਜ਼ ਦੀਆਂ ਬਸਾਂ, ਇਨ੍ਹਾਂ ਸ਼ਰਤਾਂ ਦਾ ਰੱਖਣਾ ਪਏਗਾ ਧਿਆਨ
ਪੰਜਾਬ 'ਚ ਵਿਕੀ 5600 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ! ਅਕਾਲੀ ਦਲ ਨੇ 4 ਕਾਂਗਰਸੀ ਵਿਧਾਇਕਾਂ ਨੂੰ ਘੇਰਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement