ਸਿੱਖ ਫਾਰ ਜਸਟਿਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਮੋਦੀ ਸਰਕਾਰ
ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ SFJ ਵੱਲੋਂ ਰੈਂਡਮ ਵਾਈਸ ਕਾਲ ਕੀਤੀ ਜਾ ਰਹੀ ਹੈ। ਇਸ ਦੇ ਜ਼ਰੀਏ ਖਾਲਿਸਤਾਨ ਸਬੰਧੀ ਸਮਰਥਨ ਮੰਗਿਆ ਜਾ ਰਿਹਾ ਹੈ।

ਨਵੀਂ ਦਿੱਲੀ: ਖ਼ਾਲਿਸਤਾਨ ਨਾਲ ਜੁੜੇ ਨੌਂ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ 'ਤੇ ਪਾਬੰਦੀ ਲਾਏ ਜਾਣ ਮਗਰੋਂ ਸਿੱਖ ਫਾਰ ਜਸਟਿਸ ਖਿਲਾਫ ਭਾਰਤ ਸਰਕਾਰ ਵੱਲੋਂ ਇੱਕ ਹੋਰ ਵੱਡੇ ਐਕਸ਼ਨ ਦੀ ਤਿਆਰੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਰੈਫਰੈਂਡਮ 2020 ਦੇ ਨਾਂ 'ਤੇ SFJ ਦੇ ਆਨਲਾਈਨ ਕੰਪੇਨ 'ਤੇ ਵਾਈਸ ਕਾਲ ਦੀ ਪਛਾਣ ਕਰਕੇ ਬਲੌਕ ਕਰਨ ਦੀ ਤਿਆਰੀ 'ਚ ਹੈ।
ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ 'ਚ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ SFJ ਵੱਲੋਂ ਰੈਂਡਮ ਵਾਈਸ ਕਾਲ ਕੀਤੀ ਜਾ ਰਹੀ ਹੈ। ਇਸ ਦੇ ਜ਼ਰੀਏ ਖਾਲਿਸਤਾਨ ਸਬੰਧੀ ਸਮਰਥਨ ਮੰਗਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਭਾਰਤ ਨੂੰ ਅਸਥਿਰ ਕਰਨ ਲਈ ਵੱਡੀ ਸਾਜ਼ਿਸ਼ ਰਚਣ 'ਚ ਲੱਗਾ ਹੋਇਆ ਹੈ। ਪਾਕਿਸਤਾਨ ਦੀ ISI ਨੇ SFJ ਨਾਲ ਹੱਥ ਮਿਲਾਇਆ ਹੈ। ਸੂਤਰਾਂ ਮੁਤਾਬਕ ISI ਲੰਮੇ ਸਮੇਂ ਤੋਂ ਆਪਰੇਸ਼ਨ K2 'ਤੇ ਕੰਮ ਕਰ ਰਿਹਾ ਹੈ।
ਸਰਹੱਦ 'ਤੇ ਗੂੰਜੇ 'ਬੋਲੇ ਸੋ ਨਿਹਾਲ' ਦੇ ਜੈਕਾਰੇ...ਰੱਖਿਆ ਮੰਤਰੀ ਵੀ ਰਹਿ ਗਏ ਦੰਗ
ਕੈਪਟਨ ਦੇ ਸਭ ਤੋਂ ਵੱਡੇ ਜਰਨੈਲ ਨੇ ਮੁੜ ਦਿੱਤਾ ਅਸਤੀਫ਼ਾ!
ਇਸ ਦਾ ਮਕਸਦ ਕਸ਼ਮੀਰ ਤੇ ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੇ SFJ ਲਈ ਜੋ ਸਰਵਿਸ ਪ੍ਰੋਵਾਈਡਰ ਵਾਈਸ ਕਾਲ ਕਰਨ ਦੀ ਸੁਵਿਧਾ ਦੇ ਰਿਹਾ ਹੈ, ਉਸ ਨੂੰ ਪਛਾਣ ਕੇ ਬਲੌਕ ਕਰਨ ਦੀ ਤਿਆਰੀ ਕਰ ਲਈ ਹੈ।
ਦਸੰਬਰ ਤਕ ਆ ਸਕਦੀ ਕੋਰੋਨਾ ਵੈਕਸੀਨ, ਭਾਰਤ 'ਚ ਇਕ ਕਰੋੜ ਡੋਜ਼ ਤਿਆਰ, ਜਾਣੋ ਕਿੰਨੀ ਹੋ ਸਕਦੀ ਕੀਮਤ?
ਘਰੇਲੂ ਤੇ ਅੰਤਰ ਰਾਸ਼ਟਰੀ ਉਡਾਣਾਂ ਜ਼ਰੀਏ ਯਾਤਰਾ ਕਰਨ ਵਾਲਿਆਂ ਲਈ ਨਵੀਆਂ ਹਿਦਾਇਤਾਂ ਜਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ



















