ਪੜਚੋਲ ਕਰੋ

ਮੋਦੀ ਸਰਕਾਰ ਨੂੰ ਆਰਥਿਕ ਫਰੰਟ 'ਤੇ ਹਾਰ-ਦਰ-ਹਾਰ, ਆਪਣੇ ਹੀ ਖੋਲ੍ਹਣ ਲੱਗੇ ਭੇਤ

ਮੋਦੀ ਸਰਕਾਰ ਨੂੰ ਆਰਥਿਕ ਫਰੰਟ 'ਤੇ ਲਗਾਤਾਰ ਝਟਕੇ ਲੱਗ ਰਹੇ ਹਨ। ਵਿਰੋਧੀਆਂ ਦੇ ਨਾਲ-ਨਾਲ ਹੁਣ ਬੀਜੇਪੀ ਲੀਡਰ ਵੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਨ ਲੱਗੇ ਹਨ। ਬੀਜੇਪੀ ਦੇ ਸੀਨੀਅਰ ਲੀਡਰ ਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਕਰਨ ਵਾਲੇ ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਰਥਚਾਰੇ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਚਾਪਲੂਸਾਂ ਨਾਲ ਘਿਰੇ ਹੋਏ ਹਨ ਜਦੋਂਕਿ ਭਾਰਤੀ ਅਰਥਚਾਰਾ ਮੰਦੀ ਦੇ ਰਾਹ ਪਿਆ ਤਬਾਹ ਹੋਣ ਦੇ ਕੰਢੇ ਪੁੱਜ ਗਿਆ ਹੈ।

ਨਵੀਂ ਦਿੱਲੀ: ਮੋਦੀ ਸਰਕਾਰ ਨੂੰ ਆਰਥਿਕ ਫਰੰਟ 'ਤੇ ਲਗਾਤਾਰ ਝਟਕੇ ਲੱਗ ਰਹੇ ਹਨ। ਵਿਰੋਧੀਆਂ ਦੇ ਨਾਲ-ਨਾਲ ਹੁਣ ਬੀਜੇਪੀ ਲੀਡਰ ਵੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਨ ਲੱਗੇ ਹਨ। ਬੀਜੇਪੀ ਦੇ ਸੀਨੀਅਰ ਲੀਡਰ ਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਕਰਨ ਵਾਲੇ ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਰਥਚਾਰੇ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਚਾਪਲੂਸਾਂ ਨਾਲ ਘਿਰੇ ਹੋਏ ਹਨ ਜਦੋਂਕਿ ਭਾਰਤੀ ਅਰਥਚਾਰਾ ਮੰਦੀ ਦੇ ਰਾਹ ਪਿਆ ਤਬਾਹ ਹੋਣ ਦੇ ਕੰਢੇ ਪੁੱਜ ਗਿਆ ਹੈ। ਵਿੱਤ ਮੰਤਰੀ ਵੱਲੋਂ ਅਰਥਚਾਰੇ ਬਾਰੇ ਮੋਦੀ ਸਰਕਾਰ ਦੇ ਰਿਕਾਰਡ ਦਾ ਬਚਾਅ ਕਰਨ ਤੋਂ ਇੱਕ ਦਿਨ ਮਗਰੋਂ ਸਵਾਮੀ ਨੇ ਸੀਤਾਰਾਮਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇਸ਼ ਦੀ ਅਸਲ ਵਿਕਾਸ ਦਰ ਕੀ ਹੈ? ਉਹ ਕਹਿੰਦੇ ਹਨ ਕਿ ਜੀਡੀਪੀ ਘੱਟ ਕੇ 4.8 ਫੀਸਦ ਰਹਿ ਗਈ ਹੈ। ਮੈਂ ਕਹਿੰਦਾ ਹਾਂ ਕਿ ਇਹ ਡੇਢ ਫੀਸਦ ਹੈ।’ ਵਿੱਤ ਮੰਤਰੀ ਨੇ ਲੰਘੇ ਦਿਨੀਂ ਹਫ਼ਪੋਸਟ ਇੰਡੀਆ ਨੂੰ ਦਿੱਤੀ ਇੰਟਰਵਿਊ ਵਿੱਚ ਅਰਥਚਾਰੇ ਦੇ 4.5 ਫੀਸਦ ਦੀ ਦਰ ਨਾਲ ਵਧਣ ਫੁਲਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਹ ਦਰ ਪਿਛਲੇ ਸਾਢੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਸਵਾਮੀ ਨੇ ਕਿਹਾ ਕਿ ਵਿੱਤ ਮੰਤਰੀ ਕਾਨਫਰੰਸਾਂ ਦੌਰਾਨ ਪੁੱਛੇ ਸਵਾਲਾਂ ਦੇ ਜਵਾਬ ਲਈ ਮਾਈਕ ਨੌਕਰਸ਼ਾਹਾਂ ਦੇ ਮੂਹਰੇ ਕਰ ਦਿੰਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਉਨ੍ਹਾਂ ਨੂੰ ਸਚਾਈ ਦੱਸਣ ਤੋਂ ਡਰਦੇ ਹਨ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਰਤੀ ਅਰਥਚਾਰਾ ‘ਬਹੁਤ ਗੰਭੀਰ ਸੰਕਟ’ ਵਿੱਚ ਹੈ, ਜਿੱਥੇ ‘ਮੰਗ ਲਗਾਤਾਰ ਘਟਦੀ’ ਜਾ ਰਹੀ ਹੈ। ਇਥੇ ਟਾਈਮਜ਼ ਲਿੱਟਫੈਸਟ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਸਰਕਾਰ, ਵਿਕਾਸ ਦਰ ਅਗਲੀ ਤਿਮਾਹੀ, ਉਸ ਤੋਂ ਅਗਲੀ ਤਿਮਾਹੀ ’ਚ ਬਿਹਤਰ ਹੋਣ ਦਾ ਪਹਾੜਾ ਪੜ੍ਹ ਕੇ ਲੋਕਾਂ ਨੂੰ ‘ਮੂਰਖ’ ਬਣਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਰਚਥਾਰੇ ਨੂੰ ਦਰਪੇਸ਼ ਮੌਜੂਦਾ ਸੰਕਟ ’ਚੋਂ ਨਿਕਲਣ ਵਿੱਚ ਤਿੰਨ ਤੋਂ ਚਾਰ ਜਾਂ ਫਿਰ ਪੰਜ ਸਾਲ ਵੀ ਲੱਗ ਸਕਦੇ ਹਨ।

ਟਾਪ ਹੈਡਲਾਈਨ

ਤੁਹਾਡੇ ਬੱਚੇ ਦੀ ਸਿਹਤ ਨਾਲ ਖਿਲਵਾੜ, ਜਾਂਚ 'ਚ ਫੇਲ੍ਹ ਹੋਇਆ ਨੈਸਲੇ ਦਾ ਬੇਬੀ ਫੂਡ
ਤੁਹਾਡੇ ਬੱਚੇ ਦੀ ਸਿਹਤ ਨਾਲ ਖਿਲਵਾੜ, ਜਾਂਚ 'ਚ ਫੇਲ੍ਹ ਹੋਇਆ ਨੈਸਲੇ ਦਾ ਬੇਬੀ ਫੂਡ
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਪਾਸਪੋਰਟ ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਫੀਸ 'ਤੇ ਵੀ ਆਇਆ ਫੈਸਲਾ
ਸੁਭਾਸਪਾ ਦੇ ਰਾਸ਼ਟਰੀ ਉਪ ਪ੍ਰਧਾਨ ਰਾਮਲਾਲ ਚੌਧਰੀ ਦਾ ਦੇਹਾਂਤ, ਤਿੰਨ ਵਾਰ ਰਹਿ ਚੁੱਕੇ ਵਿਧਾਇਕ
ਸੁਭਾਸਪਾ ਦੇ ਰਾਸ਼ਟਰੀ ਉਪ ਪ੍ਰਧਾਨ ਰਾਮਲਾਲ ਚੌਧਰੀ ਦਾ ਦੇਹਾਂਤ, ਤਿੰਨ ਵਾਰ ਰਹਿ ਚੁੱਕੇ ਵਿਧਾਇਕ
Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 
Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Embed widget