ਪੜਚੋਲ ਕਰੋ
Advertisement
ਬਜਟ 2019: ਪਹਿਲੀ ਵਾਰ ਰੱਖਿਆ ਬਜਟ ਹੋਇਆ ਤਿੰਨ ਲੱਖ ਕਰੋੜ
ਨਵੀਂ ਦਿੱਲੀ: ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅਗਲੀ ਸਰਕਾਰ ਬਣਤ ਤੋਂ ਪਹਿਲਾਂ ਦੇ ਸਮੇਂ ਲਈ ਬਜਟ ਪੇਸ਼ ਕੀਤਾ, ਜਿਸ ਵਿੱਚ ਰੱਖਿਆ ਖੇਤਰ ਲਈ ਵੱਡਾ ਐਲਾਨ ਕੀਤਾ ਹੈ। ਪਿਊਸ਼ ਗੋਇਲ ਨੇ ਲੋਕ ਸਭਾ ਵਿੱਚ ਬਜਟ ਭਾਸ਼ਣ ਦਿੰਦਿਆਂ ਕਿਹਾ ਕਿ ਇਸ ਵਾਰ ਰੱਖਿਆ ਬਜਟ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰ ਦਿੱਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਫ਼ੌਜੀ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਰੱਖਿਆ ਲਈ ਬਜਟ ਵਿੱਚ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਰੱਖੇ ਗਏ ਹਨ, ਜੋ ਹੁਣ ਤਕ ਸਭ ਤੋਂ ਵੱਧ ਹਨ।
ਗੋਇਲ ਨੇ ਕਿਹਾ ਕਿ ਸਰਕਾਰ ਇੱਕ ਰੈਂਕ, ਇੱਕ ਪੈਨਸ਼ਨ ਨੂੰ ਲਾਗੂ ਕਰ ਚੁੱਕੀ ਹੈ, ਜਿਸ ਨਾਲ 35,000 ਕਰੋੜ ਰੁਪਏ ਤਕ ਦੀ ਪੈਨਸ਼ਨ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਆਪਣੇ ਭਾਸ਼ਣ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਦੇਸ਼ ਦੀ ਜਨਤਾ ਲਈ ਟੈਕਸ ਛੋਟ, ਰੇਲਵੇ ਲਈ ਰਾਹਤ ਪੈਕੇਜ, ਗੈਰ ਸੰਗਠਿਤ ਮਜ਼ਦੂਰਾਂ ਲਈ ਪੈਨਸ਼ਨ ਦਾ ਐਲਾਨ ਵੀ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement