ਪੜਚੋਲ ਕਰੋ
Advertisement
ਅਕਾਲੀ ਦਲ ਲਈ ਸਪਸ਼ਟ ਸੁਨੇਹਾ ਮੋਦੀ ਦੀ ਗੁਰਦਾਸਪੁਰ ਰੈਲੀ
ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗੁਰਦਾਸਪੁਰ ਰੈਲੀ ਦੇ ਕਈ ਮਨੋਰਥ ਹਨ। ਇੱਕ ਤਾਂ ਉਹ ਕਰਤਾਰਪੁਰ ਕੌਰੀਡੋਰ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਰਗੇ ਮੁੱਦੇ ਉਠਾ ਕੇ ਸਿੱਖਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ, ਦੂਜਾ ਸੰਕਟ ਵਿੱਚ ਘਿਰੇ ਅਕਾਲੀ ਦਲ ਨੂੰ ਵੀ ਸਖ਼ਤ ਸੁਨੇਹਾ ਦੇਣਗੇ। ਇਸ ਲਈ ਲੋਕ ਸਭਾ ਚੋਣਾਂ ਦੇ ਲਿਹਾਜ਼ ਨਾਲ ਗੁਰਦਾਸਪੁਰ ਰੈਲੀ ਰਾਹੀਂ ਸੂਬੇ ਵਿੱਚ ਬੀਜੇਪੀ ਦੀ ਪੈਂਠ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਸਬੰਧਤ ਖ਼ਬਰ: ਮੋਦੀ ਮਗਰੋਂ ਕੇਜਰੀਵਾਲ ਵੀ ਪੰਜਾਬ ਤੋਂ ਹੀ ਕਰਨਗੇ 'ਮਿਸ਼ਨ 2019' ਦੀ ਸ਼ੁਰੂਆਤ
ਮਾਹਿਰਾਂ ਦੀ ਮੰਨੀਏ ਤਾਂ ਮੋਦੀ ਦੀ ਗੁਰਦਾਸਪੁਰ ਰੈਲੀ ਨਾਲ ਬੀਜੇਪੀ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਸੋਚ ਰਹੀ ਹੈ। ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਸ਼ੁਰੂਆਤ ਲਈ ਰੱਖੀ ਧੰਨਵਾਦ ਰੈਲੀ ਰਾਹੀਂ ਜਿੱਥੇ ਮੋਦੀ ਇਲਾਕੇ ਦੇ ਸਿੱਖਾਂ ਦੇ ਮਨਾਂ ਵਿੱਚ ਆਪਣਾ ਤੇ ਆਪਣੀ ਪਾਰਟੀ ਦਾ ਅਕਸ ਸੁਧਾਰਨਗੇ, ਨਾਲ ਹੀ ਸੂਬੇ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਦਬਾਅ ਵੀ ਬਣੇਗਾ।
ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਅੱਜ ਅਕਾਲੀ ਦਲ ਦੀ ਹਾਲਤ ਪਤਲੀ ਹੋਣ ਕਾਰਨ ਮੋਦੀ ਵੀ ਉਨ੍ਹਾਂ ਤੋਂ ਆਪਣੀ ਪਾਰਟੀ ਲਈ ਚੰਗੀਆਂ ਸੀਟਾਂ ਆਸਾਨੀ ਨਾਲ ਛੁਡਵਾ ਸਕਦੇ ਹਨ। ਪਹਿਲਾਂ ਜਿੱਥੇ ਸੂਬੇ ਦੀਆਂ 10 ਲੋਕ ਸਭਾ ਸੀਟਾਂ ਤੋਂ ਅਕਾਲੀ ਤੇ ਤਿੰਨ ਤੋਂ ਭਾਜਪਾਈ ਲੜਦੇ ਸਨ ਹੁਣ ਇਹ ਅਨੁਪਾਤ 8:5 ਦਾ ਵੀ ਹੋ ਸਕਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਆਪਣੇ ਹਿੱਸੇ ਆਉਂਦੀਆਂ ਸੂਬੇ ਦੀਆਂ 10 ਸੀਟਾਂ 'ਚੋਂ ਸਿਰਫ਼ ਚਾਰ 'ਤੇ ਹੀ ਜਿੱਤੇ ਸਨ ਤੇ ਭਾਜਪਾ ਨੇ ਤਿੰਨ 'ਚੋਂ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵੀ ਇਹ ਸੀਟ ਕਾਂਗਰਸ ਦੇ ਹਿੱਸੇ ਚਲੀ ਗਈ ਸੀ। ਹੁਣ ਮੋਦੀ ਦੀ ਇਹ ਰੈਲੀ ਪੰਜਾਬ ਦੇ ਬੀਜੇਪੀ ਕਾਰਕੁਨਾਂ ਵਿੱਚ ਨਵੇਂ ਸਾਹ ਫੂਕਣ ਦਾ ਕੰਮ ਕਰੇਗੀ। ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਭਗਵੰਤ ਮਾਨ ਨੇ ਮਾਰਿਆ ਹਾਅ ਦਾ ਨਾਅਰਾ, ਮੋਦੀ ਤੋਂ ਗੁਰਦਾਸਪੁਰ ਰੈਲੀ 'ਚ ਮੰਗਿਆ ਵਿਸ਼ੇਸ਼ ਪੈਕੇਜ ਮੋਦੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਧਰਤੀ ਤੋਂ ਵੀ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਣ ਦਾ ਦਮ ਰੱਖਦੇ ਹਨ ਤੇ ਅੱਜ ਕਾਂਗਰਸੀਆਂ ਦੇ ਗੜ੍ਹ ਵਿੱਚ ਉਹ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਲੀਡਰਾਂ 'ਤੇ ਪਾਰਟੀ ਨੂੰ ਚੰਗਾ ਘੇਰ ਸਕਦੇ ਹਨ। ਨਾਲ ਹੀ ਉਹ ਸਿੱਖਾਂ ਨੂੰ ਵੀ ਇਹ ਜਤਾਉਣਗੇ ਕਿ ਭਾਜਪਾ ਹੀ ਉਨ੍ਹਾਂ ਦੀ ਅਸਲੀ ਹਮਦਰਦ ਹੈ ਨਾ ਕਿ ਕਾਂਗਰਸ। ਜੇਕਰ ਮੋਦੀ ਇਸ ਵਿੱਚ ਸਫਲ ਹੋ ਜਾਂਦੇ ਹਨ ਤਾਂ ਆਪਣੇ ਜੱਦੀ ਪਿੰਡ ਦੀ ਸਰਪੰਚੀ ਗਵਾਉਣ ਵਾਲੇ ਅਕਾਲੀ ਦਲ ਦੀ ਡੁੱਬਦੀ ਬੇੜੀ ਵੀ ਕਿਸੇ ਬੰਨੇ ਲੱਗ ਸਕਦੀ ਹੈ।PM Modi at 106th Indian Science Congress in Jalandhar,Punjab: The life and works of Indian Scientists are a compelling testament of integration of deep fundamental insights with technology development & nation-building. pic.twitter.com/7Djp6M0v7E
— ANI (@ANI) January 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਦੇਸ਼
ਸਿਹਤ
ਪੰਜਾਬ
Advertisement