ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੋਨ 'ਤੇ ਗੱਲ ਹੋਈ ਹੈ। ਦੋਵਾਂ ਨੇਤਾਵਾਂ ਨੇ ਹੈਦਰਾਬਾਦ 'ਚ ਹੋਏ ਕੌਮਾਂਤਰੀ ਉਦੀਮਤਾ ਸੰਮੇਲਨ 'ਤੇ ਤਸਲੀ ਪ੍ਰਗਟ ਕੀਤੀ। ਇਹ ਸੰਮੇਲਨ ਅਮਰੀਕਾ ਤੇ ਭਾਰਤ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ ਸੀ।
ਇਸ ਸੰਮੇਲਨ ਵਿਚ ਡੋਨਾਲਡ ਟਰੰਪ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਸ਼ਿਰਕਤ ਕਰਨ ਸਮੇਤ ਇਕ ਵੱਡੇ ਵਫਦ ਦੀ ਅਗਵਾਈ ਕੀਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਵਾਂਕਾ ਟਰੰਪ ਦੀ ਯਾਤਰਾ 'ਤੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਹਿਯੋਗ ਦਾ ਫਾਇਦਾ ਇਥੋਂ ਦੇ ਲੋਕਾਂ ਵਿਸ਼ੇਸ਼ ਕਰ ਕੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਹੋਵੇਗਾ।ਉਨ੍ਹਾਂ ਟਵੀਟ ਕੀਤਾ ਸੀ ਕਿ, ਭਾਰਤ ਅਤੇ ਅਮਰੀਕਾ ਵਿਚਕਾਰ ਕਰੀਬੀ ਆਰਥਿਕ ਸਹਿਯੋਗ ਸਾਡੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਸਾਡੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਮਦਦ ਕਰੇਗਾ।''