ਰਾਹੁਲ ਗਾਂਧੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੰਨੀ ਰਕਮ ਨਾਲ ਦੇਸ਼ ਦੇ 11 ਹਜ਼ਾਰ ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਸਕਦੀ ਸੀ। ਉਨ੍ਹਾਂ ਟਵੀਟ ਕੀਤਾ, ‘2,37,876 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਮੋਦੀ ਸਰਕਾਰ ਨੇ ਕੁਝ ਸਨਅਤਕਾਰਾਂ ਨੂੰ ਮੁਆਫ਼ ਕੀਤਾ ਹੈ। ਇਸ ਰਕਮ ਨਾਲ ਕੋਵਿਡ-19 ਦੇ ਮੁਸ਼ਕਿਲ ਸਮੇਂ ’ਚ 11 ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸਨ।’ ਉਨ੍ਹਾਂ ਵਿਅੰਗ ਕੀਤਾ, ‘ਇਹੀ ਮੋਦੀ ਜੀ ਦੇ ਵਿਕਾਸ ਦੀ ਅਸਲੀਅਤ ਹੈ।’
ਦਰਅਸਲ ਕਿਸਾਨ ਅੰਦੋਲਨ ਕਰਕੇ ਅੱਜਕੱਲ੍ਹ ਚਰਚਾ ਛਿੜੀ ਹੈ ਕਿ ਕੇਂਦਰ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਲਾਭ ਪਹੁੰਚਾ ਰਹੀ ਹੈ। ਦੇਸ਼ ਦੀਆਂ ਨੀਤੀਆਂ ਕਾਰਪੋਰੇਟਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬਣ ਰਹੀਆਂ ਹਨ। ਇਸ ਮਾਮਲੇ 'ਤੇ ਮੋਦੀ ਸਰਕਾਰ ਕਸੂਤੀ ਘਿਰੀ ਹੋਈ ਹੈ।