ਪੜਚੋਲ ਕਰੋ
Advertisement
ਮੋਦੀ ਦਾ ਦਾਅਵਾ ਵਿਦੇਸ਼ੀ ਤਾਕਤਾਂ ਸਾਡੀ ਚਾਹ ਨੂੰ ਬਦਨਾਮ ਕਰਨ ਦੀ ਯੋਜਨਾ ਬਣਾ ਰਹੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਜ਼ਿਸ਼ਕਰਤਾ ਦੁਨੀਆ ਭਰ ਵਿੱਚ ਭਾਰਤੀ ਚਾਹ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।
ਸੋਨਿਤਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਜ਼ਿਸ਼ਕਰਤਾ ਦੁਨੀਆ ਭਰ ਵਿੱਚ ਭਾਰਤੀ ਚਾਹ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਅੰਦੋਲਨ ਦੇ ਟੂਲਕਿੱਟ ਖੁਲਾਸੇ ਬਾਰੇ ਮੋਦੀ ਨੇ ਕਿਹਾ ਕਿ ਕੁਝ ਲੋਕ ਇੰਨੇ ਹੇਠਾਂ ਡਿੱਗ ਗਏ ਹਨ ਕਿ ਭਾਰਤੀ ਚਾਹ ਦੇ ਅਕਸ ਨੂੰ ਵੀ ਨਹੀਂ ਬਖਸ਼ ਰਹੇ।
ਵਾਤਾਵਰਨ ਕਾਰਕੁਨ ਗ੍ਰੇਟਾ ਥਾਨਬਰਗ ਦੇ ਟਵੀਟ ਨਾਲ ਜੁੜੇ ਟੂਲਕਿੱਟ ਦੇ ਖੁਲਾਸਿਆਂ 'ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ। ਇਹ ਦਸਤਾਵੇਜ਼ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਬੈਠੀਆਂ ਤਾਕਤਾਂ ਚਾਹ ਨਾਲ ਭਾਰਤ ਦੀ ਜਿਹੜੀ ਪਛਾਣ ਜੁੜੀ ਹੈ, ਉਸ ਉੱਤੇ ਹਮਲਾ ਕਰਨ ਦੀ ਤਿਆਰੀ ਵਿੱਚ ਹਨ।
ਮੋਦੀ ਅੱਜ ਆਸਾਮ ਦੌਰੇ 'ਤੇ ਹਨ। ਉਨ੍ਹਾਂ ਨੇ ਸੋਨਿਤਪੁਰ ਜ਼ਿਲ੍ਹੇ ਦੇ ਢੇਕਿਆਜੁਲੀ 'ਚ ਅਸੋਮ ਮਾਲਾ' ਪ੍ਰੋਗਰਾਮ ਨੂੰ ਲਾਂਚ ਕੀਤਾ। ਪ੍ਰੋਗਰਾਮ 'ਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਰਹੇ। ਪ੍ਰੋਗਰਾਮ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਟੂਲਕਿੱਟ ਖ਼ੁਲਾਸੇ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਜਿਸ਼ਕਰਤਾ ਦੁਨੀਆ ਭਰ 'ਚ ਭਾਰਤੀ ਚਾਹ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ,''ਮੈਂ ਆਸਾਮ ਦੀ ਧਰਤੀ ਤੋਂ ਸਾਜਿਸ਼ਕਰਤਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਜਿੰਨੀਆਂ ਮਰਜ਼ੀ ਯੋਜਨਾ ਬਣਾ ਲੈਣ, ਦੇਸ਼ ਇਨ੍ਹਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਭਾਰਤ ਦੀ ਚਾਹ 'ਤੇ ਕੀਤੇ ਜਾ ਰਹੇ ਹਮਲਿਆਂ 'ਚ ਇੰਨੀ ਤਾਕਤ ਨਹੀਂ, ਉਹ ਸਾਡੇ ਚਾਹ ਦੇ ਬਗੀਚਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ ਦਾ ਮੁਕਾਬਲਾ ਕਰ ਸਕਣ।#WATCH | People who are conspiring to defame India have stooped so low that they're not sparing even Indian tea... Some documents have come up revealing that some foreign powers are planning to attack India's identity associated with tea. Will you accept this attack?: PM in Assam pic.twitter.com/6BCOBIn1ET
— ANI (@ANI) February 7, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਪੰਜਾਬ
ਕ੍ਰਿਕਟ
ਵਿਸ਼ਵ
Advertisement