ਪੜਚੋਲ ਕਰੋ
ਮੋਦੀ ਦੀ ਮਹਿਮਾ ਲੋਕਾਂ ਤਕ ਪਹੁੰਚਾਉਣ ਵਾਲਾ ਸਖ਼ਸ਼ ਨਹੀਂ ਰਿਹਾ

ਪ੍ਰਧਾਨ ਮੰਤਰੀ ਦਫ਼ਤਰ ਦੇ ਸਭ ਤੋਂ ਭਰੋਸੇਮੰਦ ਲੋਕਸੰਪਰਕ ਅਧਿਕਾਰੀ ਜਗਦੀਸ਼ ਠੱਕਰ ਦਾ 72 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਠੱਕਰ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਬੀਤੇ ਸਤੰਬਰ ਮਹੀਨੇ ਤੋਂ ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ 'ਚ ਚਲ ਰਿਹਾ ਸੀ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਠੱਕਰ ਦੇ ਦੇਹਾਂਤ 'ਤੇ ਟਵੀਟ ਕਰਕੇ ਸੋਗ ਜਤਾਇਆ।
ਜ਼ਿਕਰਯੋਗ ਹੈ ਕਿ ਠੱਕਰ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੰਮ ਕਰ ਰਹੇ ਸਨ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਵੇਲੇ ਵੀ ਉਹ ਮੋਦੀ ਦੇ ਨਾਲ ਸਨ ਤੇ ਸਾਲ 2014 'ਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਉਹ ਪ੍ਰਧਾਨ ਮੰਤਰੀ ਦਫ਼ਤਰ ਆ ਗਏ। ਠੱਕਰ ਨੇ ਲਗਪਗ ਤਿੰਨ ਦਹਾਕੇ ਗੁਜਰਾਤ ਦੇ ਕਰੀਬ 10 ਮੁੱਖ ਮੰਤਰੀਆਂ ਨਾਲ ਕੰਮ ਕੀਤਾ।Extremely saddened by the demise of Shri Jagdish Thakkar, the PRO in the PMO. Jagdishbhai was a veteran journalist and I had the pleasure of working with him for years, both in Gujarat and in Delhi. He was known for his simplicity and warm-hearted nature.
— Narendra Modi (@narendramodi) December 10, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















