ਪੜਚੋਲ ਕਰੋ
ਦੇਸ਼ 'ਚੋਂ ਨਿੱਕਲ ਜਾਣ ਦੀ ਸਲਾਹ ਦੇਣ ਵਾਲੇ ਕੋਹਲੀ ਦੇ ਪੱਖ ‘ਚ ਉੱਤਰੇ ਮੁਹੰਮਦ ਕੈਫ਼

ਨਵੀਂ ਦਿੱਲੀ: ਹਾਲ ਹੀ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਕ ਆਲੋਚਕ ਨੂੰ ਭਾਰਤ ਛੱਡਣ ਦੀ ਸਲਾਹ ਦੇਣ ‘ਤੇ ਖੂਬ ਟ੍ਰੋਲ ਹੋ ਰਹੇ ਹਨ। ਇਸ ਤੋਂ ਬਾਅਦ ਵਿਰਾਟ ਨੇ ਸਫਾਈ ਦਿੰਦੇ ਹੋਏ ਮਾਮਲੇ ਨੂੰ ਜ਼ਿਆਦਾ ਨਾ ਵਧਾਉਣ ਦੀ ਗੱਲ ਕਹੀ। ਹੁਣ ਕੋਹਲੀ ਦੇ ਬਚਾਅ ‘ਚ ਸਾਬਕਾ ਕ੍ਰਿਕਟ ਖਿਡਾਰੀ ਮੁਹੰਮਦ ਕੈਫ ਆ ਗਏ ਹਨ। ਕੈਫ ਨੇ ਕੋਹਲੀ ਦਾ ਸਾਥ ਦਿੰਦੇ ਹੋਏ ਟਵੀਟ ਕੀਤਾ ਹੈ ਅਤੇ ਲਿਖਿਆ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਜਾਣ-ਬੁਝ ਕੇ ਤੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਵਿਰਾਟ ਕੋਹਲੀ ਨੂੰ ਇੱਕ ਫੈਨ ਨੇ ਮੈਸੇਜ ਭੇਜਿਆ ਸੀ ਕਿ ਉਸ ਨੂੰ ਇੰਗਲੈਂਡ ਅਤੇ ਆਸਟ੍ਰੇਲੀਆਈ ਖਿਲਾਡੀਆਂ ਦੀ ਬੱਲੇਬਾਜ਼ੀ ਪਸੰਦ ਹੈ। ਜਿਸ ‘ਤੇ ਕੋਹਲੀ ਨੇ ਉਸ ਨੂੰ ਭਾਰਤ ਛੱਡ ਜਾਣ ਦੀ ਸਲਾਹ ਦੇ ਦਿੱਤੀ ਸੀ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੋਹਲੀ ਦੇ ਬਿਆਨ ਨੂੰ ਬੇਹੱਦ ਗ਼ੈਰ ਜ਼ਿੰਮੇਵਾਰਾਨਾ ਕਿਹਾ ਹੈ ੳਤੇ ਅੱਗੇ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਹਾਲ ਹੀ ‘ਚ ਹੈਦਰਾਬਾਦ ‘ਚ ਟੀਮ ਪ੍ਰਬੰਧਕਾਂ ਅਤੇ ਪ੍ਰਸ਼ਾਸਕ ਸਮੀਤੀ ਦੀ ਇੱਕ ਬੈਠਕ ਹੋਈ, ਜਿਸ ਤੋਂ ਬਾਅਦ ਅਧਿਕਾਰੀ ਨੇ ਕਿਹਾ ਕਿ ਕੋਹਲੀ ਦੇ ਇਸ ਬਿਆਨ ਤੋਂ ਬੀਸੀਸੀਆਈ ਵੀ ਖੁਸ਼ ਨਹੀਂ ਹੈ।The unfair targeting of Kohli just shows how statements are twisted according to whatever suits the agenda of people. He has publicly in the past admired sportsman from across the globe & his statement clearly was in a certain context.But mischievous targeting is a norm for a few
— Mohammad Kaif (@MohammadKaif) November 8, 2018
ਉਂਝ ਦੁਨੀਆ ਦੇ ਇੰਨੇ ਵੱਡੇ ਕ੍ਰਿਕੇਟਰ ਦੇ ਮੂਹੋਂ ਅਜਿਹਾ ਬਿਆਨ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਤੋਂ ਬਾਅਦ ਹਰ ਕੋਈ ਕੋਹਲੀ ਨੂੰ ਸਿਰਫ ਖਰੀਆਂ-ਖਰੀਆਂ ਹੀ ਸੁਣਾ ਰਿਹਾ ਹੈ। ਇਸ ਲਿਸਟ ‘ਚ ‘ਰੰਗ ਦੇ ਬਸੰਤੀ’ ਫੇਮ ਸਟਾਰ ਸਿਧਾਰਥ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਟਵੀਟ ਕਰਦੇ ਹੋਏ ਕੋਹਲੀ ਨੂੰ ਬੋਲਣ ਤੋਂ ਪਹਿਲਾਂ ਸੋਚਣ ਦੀ ਸਲਾਹ ਦਿੱਤੀ ਹੈ।If you want to remain #KingKohli it may be time to teach yourself to think 'What would Dravid say?' before speaking in future. What an idiotic set of words to come from an #India #captain! https://t.co/jVsoGAESuM
— Siddharth (@Actor_Siddharth) November 8, 2018
ਟ੍ਰੈਂਡਿੰਗ ਟੌਪਿਕ




















