ਮੁੰਬਈ: ਅੱਜ ਭਾਰਤੀ ਸਿਨੇਮਾ ਦੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਦਾ 94ਵਾਂ ਜਨਮ ਦਿਨ ਹੈ। ਉਂਝ ਤਾਂ ਮੁਹੰਮਦ ਰਫੀ ਸਾਹਿਬ ਨੇ ਆਪਣੇ ਕਈ ਸਾਲਾਂ ਦੇ ਲੰਬੇ ਕਰੀਅਰ ‘ਚ ਕਈ ਕਲਾਕਾਰਾਂ ਨੂੰ ਆਪਣੀ ਆਵਾਜ਼ ਦਿੱਤੀ ਪਰ ਇਸ ਦੇ ਨਾਲ ਹੀ ਉਨ੍ਹਾਂ ਦੇ ਗਾਣਿਆਂ ਦੀ ਖਾਸ ਗੱਲ ਹੁੰਦੀ ਸੀ ਕਿ ਉਹ ਆਪਣੇ ਹਰ ਗਾਣੇ ਨੂੰ ਵੱਖਰੇ ਅੰਦਾਜ਼ ਨਾਲ ਗਾਉਂਦੇ ਸੀ।

ਉਹ ਅਜਿਹਾ ਸਿਰਫ ਇਸ ਲਈ ਨਹੀਂ ਸੀ ਕਰਦੇ ਕਿ ਉਹ ਕਿਸੇ ਤੋਂ ਬਿਹਤਰ ਦਿਖਣਾ ਚਾਹੁੰਦੇ ਸੀ। ਉਹ ਤਾਂ ਅਜਿਹਾ ਸਿਰਫ ਇਸ ਲਈ ਕਰਦੇ ਸੀ ਕਿਉਂਕਿ ਉਹ ਹਰ ਕਲਾਕਾਰ ਮੁਤਾਬਕ ਗਾਉਂਦੇ ਸੀ। ਇਸ ਨਾਲ ਕਲਾਕਾਰ ਨੂੰ ਸਕਰੀਨ ‘ਤੇ ਪ੍ਰਫੌਰਮ ਕਰਨ ‘ਚ ਮਦਦ ਮਿਲਦੀ ਸੀ।

ਹੁਣ ਇਸ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਧਰਮਿੰਦਰ ਦਾ ‘ਮੈਂ ਜੱਟ ਯਮਲਾ ਪਗਲਾ ਦੀਵਾਨਾ’ ਤੇ ਸ਼ਮੀ ਕਪੂਰ ਦਾ ‘ਚਾਹੇ ਕੋਈ ਮੁਝੇ ਜੰਗਲੀ ਕਹੇ’ ਖਿਆਲ ‘ਚ ਆ ਹੀ ਜਾਂਦੇ ਹਨ। ਸ਼ਮੀ ਲਈ ਗਾਣਾ ਗਾਉਂਦੇ ਸਮੇਂ ਤਾਂ ਰਫੀ ਸਾਹਿਬ ਨੇ ਉਨ੍ਹਾਂ ਦੇ ਡਾਂਸਿੰਗ ਸਟਾਇਲ ਦਾ ਬਾਖੂਬੀ ਧਿਆਨ ਰੱਖਿਆ ਹੈ।



ਰਫੀ ਸਾਹਿਬ ਦੀ ਇਸੇ ਕਾਬਲੀਅਤ ਕਰਕੇ ਉਹ ਅੱਜ ਹਰ ਇੱਕ ਦਿਨ ‘ਚ ਵੱਸੇ ਹੋਏ ਹਨ। ਉਨ੍ਹਾਂ ਦੇ ਗੁਜ਼ਰੇ ਜ਼ਮਾਨੇ ਦੇ ਸਾਲਾਂ ਬਾਅਦ ਵੀ ਲੋਕ ਉਨ੍ਹਾਂ ਦੇ ਗਾਣਿਆਂ ਨੂੰ ਸੁਣਨਾ ਪਸੰਦ ਕਰਦੇ ਹਨ।