ਪੜਚੋਲ ਕਰੋ
ਵਾਲ-ਵਾਲ ਬਚੇ RSS ਮੁਖੀ ਮੋਹਨ ਭਾਗਵਤ

ਨਵੀਂ ਦਿੱਲੀ: ਮਥੁਰਾ ਕੋਲ ਯਮੁਨਾ ਐਕਸਪ੍ਰੈਸ-ਵੇਅ 'ਤੇ ਆਰਐਸਐਸ ਮੁਖੀ ਮੋਹਨ ਭਾਗਵਤ ਦੀ ਗੱਡੀ ਕਾਫਲੇ 'ਚ ਜਾ ਰਹੀ ਦੂਜੀ ਗੱਡੀ ਨਾਲ ਟਕਰਾ ਗਈ। ਭਾਗਵਤ ਦੇ ਕਾਫਲੇ 'ਚ ਚੱਲ ਰਹੀ ਇੱਕ ਗੱਡੀ ਦਾ ਟਾਇਰ ਫੱਟ ਗਿਆ ਜਿਸ ਕਾਰਨ ਭਾਗਵਤ ਦੀ ਗੱਡੀ ਉਸ ਗੱਡੀ 'ਚ ਜਾ ਵੱਜੀ। ਸੰਘ ਪ੍ਰਚਾਰ ਪ੍ਰਮੁੱਖ ਮੋਹਨ ਵੈਦਿਆ ਨੇ ਦੱਸਿਆ ਕਿ ਮੋਹਨ ਭਾਗਵਤ ਪੂਰੀ ਤਰ੍ਹਾਂ ਠੀਕ-ਠਾਕ ਹਨ ਤੇ ਉਨ੍ਹਾਂ ਨੇ ਵ੍ਰਿੰਦਾਵਨ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਛੋਟਾ ਜਿਹਾ ਹਾਦਸਾ ਸੀ। ਵੈਦਿਆ ਨੇ ਦੱਸਿਆ ਕਿ ਕਾਫਲੇ 'ਚ ਸਫਰ ਕਰਨ ਵਾਲੇ ਸਾਰੇ ਬੰਦੇ ਸੁਰੱਖਿਅਤ ਹਨ। ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਹੈ। ਸੰਘ ਪ੍ਰਮੁੱਖ ਆਪਣੇ ਮਿੱਥੇ ਸਮੇਂ 'ਤੇ ਵ੍ਰਿੰਦਾਵਨ ਪੁੱਜ ਗਏ ਤੇ ਯਾਤਰਾ ਸ਼ੁਰੂ ਕਰ ਦਿੱਤੀ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















