Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja”
Mohan weds Pooja : 'ਮੋਹਨ ਵੈੱਡਸ ਪੂਜਾ' ਦੀਆਂ ਵਾਇਰਲ ਫੋਟੋਆਂ ਨੇ 11 ਮਈ ਨੂੰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ।

Mohan weds Pooja : 'ਮੋਹਨ ਵੈੱਡਸ ਪੂਜਾ' ਦੀਆਂ ਵਾਇਰਲ ਫੋਟੋਆਂ ਨੇ 11 ਮਈ ਨੂੰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ। ਸ਼ਾਨਦਾਰ ਵਿਆਹ ਦੀਆਂ ਫੋਟੋਆਂ, ਰੋਮਾਂਟਿਕ ਵੀਡੀਓਜ਼ ਅਤੇ ਸ਼ਾਨਦਾਰ ਰਾਜਸਥਾਨੀ ਸ਼ਾਹੀ-ਥੀਮ ਵਾਲੇ ਜਸ਼ਨ ਦੀਆਂ ਝਲਕਾਂ ਨੇ ਲੋਕਾਂ ਨੂੰ ਇਸ ਜੋੜੇ ਦੀ ਪ੍ਰੇਮ ਕਹਾਣੀ ਬਾਰੇ ਜਾਣਨ ਲਈ ਉਤਸੁਕ ਕਰ ਦਿੱਤਾ ਹੈ। ਇੱਕ ਆਮ ਕੌਫੀ ਸ਼ਾਪ ਦੀ ਮੁਲਾਕਾਤ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਹੁਣ ਉਦੈਪੁਰ ਦੇ ਸ਼ਾਹੀ ਮਹਿਲ ਵਿੱਚ ਇੱਕ ਵਿਆਹ ਵਿੱਚ ਬਦਲ ਗਈ ਹੈ।
2023 ਵਿੱਚ ਹੋਈ ਸੀ ਪਹਿਲੀ ਮੁਲਾਕਾਤ
ਮੋਹਨ ਦਿੱਲੀ ਵਿੱਚ ਸਾਫਟਵੇਅਰ ਜੌਬ ਕਰਦਾ ਹੈ, ਜਦਕਿ ਪੂਜਾ ਮੁੰਬਈ ਵਿੱਚ ਫੈਸ਼ਨ ਇੰਡਸਟਰੀ ਨਾਲ ਜੁੜੀ ਹੋਈ ਹੈ। ਦੋਵਾਂ ਦੀ ਪਹਿਲੀ ਮੁਲਾਕਾਤ 2023 ਵਿੱਚ ਮੁੰਬਈ ਦੇ ਇੱਕ ਕਾਫੀ ਸ਼ਾਪ ਵਿੱਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਮੁਲਾਕਾਤ ਦੌਰਾਨ ਮੋਹਨ ਦਾ ਲੈਪਟਾਪ ਡਿੱਗ ਗਿਆ ਸੀ। ਇਸ ’ਤੇ ਪੂਜਾ ਨੇ ਮਜ਼ਾਕ ਵਿੱਚ ਕਿਹਾ, “ਇਹ ਕੋਡਿੰਗ ਨਹੀਂ, ਦਿਲ ਟੁੱਟ ਰਿਹਾ ਹੈ। ਇੱਥੋਂ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਹੌਲੀ-ਹੌਲੀ ਦੋਵੇਂ ਇੱਕ-ਦੂਜੇ ਦੇ ਨੇੜੇ ਆ ਗਏ।
2 ਸਾਲ ਡੇਟਿੰਗ ਤੋਂ ਬਾਅਦ ਪ੍ਰਪੋਜ਼
ਦੋਵਾਂ ਨੇ ਕਰੀਬ ਦੋ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕੀਤਾ। ਬਾਅਦ ਵਿੱਚ ਮੋਹਨ ਨੇ ਮੀਂਹ ਵਿੱਚ ਗੋਡਿਆਂ ਭਾਰ ਬੈਠ ਕੇ ਪੂਜਾ ਨੂੰ ਪ੍ਰਪੋਜ਼ ਕੀਤਾ। ਪੂਜਾ ਨੇ “ਹਾਂ” ਤਾਂ ਕਰ ਦਿੱਤੀ ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਉਨ੍ਹਾਂ ਦੀ ਸ਼ਾਦੀ X ’ਤੇ ਟ੍ਰੈਂਡ ਕਰਨੀ ਚਾਹੀਦੀ ਹੈ। ਹੁਣ 12 ਮਈ 2026 ਨੂੰ ਦੋਵਾਂ ਦੀ ਸ਼ਾਦੀ ਉਦੈਪੁਰ ਦੇ ਇੱਕ ਪੈਲੇਸ ਵਿੱਚ ਹੋ ਰਹੀ ਹੈ ਅਤੇ “Mohan Weds Pooja” ਸੋਸ਼ਲ ਮੀਡੀਆ ’ਤੇ ਟੌਪ ਟ੍ਰੈਂਡਿੰਗ ਬਣ ਚੁੱਕਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ





















