ਚੰਡੀਗੜ੍ਹ: ਕੇਰਲ ਵਿੱਚ 8 ਦਿਨਾਂ ਦੀ ਦੇਰੀ ਬਾਅਦ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਪਹੁੰਚਦਿਆਂ ਹੀ ਇੱਥੋਂ ਦੇ ਲਗਪਗ ਸਾਰੇ ਇਲਾਕਿਆਂ ਵਿੱਚ ਜਲਥਲ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਕੇਰਲ ਵਿੱਚ ਦੇਰੀ ਨਾਲ ਪਹੁੰਚਣ ਕਰਕੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਵਿੱਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਮਾਨਸੂਨ ਵਿੱਚ ਦੇਰੀ ਦਾ ਬਾਰਸ਼ 'ਤੇ ਕੋਈ ਅਸਰ ਨਹੀਂ ਪੈਂਦਾ। ਵਿਭਾਗ ਨੇ ਦੱਸਿਆ ਕਿ ਬਾਰਸ਼ ਅਨੁਮਾਨ ਦੇ ਮੁਤਾਬਕ ਹੋਏਗੀ।


ਦੱਸ ਦੇਈਏ ਦੱਖਣ ਪੱਛਮ ਮਾਨਸੂਨ ਦੀ ਗਤੀ ਦੀ ਵਜ੍ਹਾ ਕਰਕੇ ਦੇਸ਼ ਵਿੱਚ ਲਗਪਗ ਚਾਰ ਮਹੀਨੇ ਬਾਰਸ਼ ਹੁੰਦੀ ਹੈ। ਇਸ ਦੌਰਾਨ ਪੂਰੇ ਸਾਲ ਵਿੱਚ ਹੋਣ ਵਾਲੀ ਬਾਰਸ਼ ਦਾ ਲਗਪਗ 75 ਫੀਸਦੀ ਪਾਣੀ ਵਰ੍ਹਦਾ ਹੈ। ਦੱਸ ਦੇਈਏ ਦੱਖਣ ਦੇ ਰਾਜਾਂ ਵਿੱਚ ਮਾਨਸੂਨ ਦੀ ਦਸਤਕ ਦੇ ਬਾਵਜੂਦ ਉੱਤਰ ਭਾਰਤੀ ਸੂਬੇ ਭਿਆਨਕ ਗਰਮੀ ਦੀ ਚਪੇਟ ਵਿੱਚ ਹਨ। ਕਈ ਇਲਾਕਿਆਂ ਵਿੱਚ ਲੋਕ ਤਪਦੀ ਗਰਮੀ ਨਾਲ ਬੇਹਾਲ ਹਨ।

ਗਰਮੀ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਤੇ ਬਿਹਾਰ ਵਿੱਚ ਗਰਮੀ ਕਹਿਰ ਵਰ੍ਹਾ ਰਹੀ ਹੈ। ਸ਼ਨੀਵਾਰ ਨੂੰ ਰਾਜਸਥਾਨ ਦਾ ਪਾਰਾ 46.6 ਡਿਗਰੀ ਸੈਲਸੀਅਸ ਪਹੁੰਚ ਗਿਆ। ਯੂਪੀ ਵਿੱਚ 45.2 ਡਿਗਰੀ ਪਾਰੇ ਨਾਲ ਝਾਂਸੀ ਸਭ ਤੋਂ ਗਰਮ ਇਲਾਕਾ ਰਿਹਾ। ਦਿੱਲੀ ਵਿੱਚ ਵੀ ਅਗਲੇ ਦੋ ਦਿਨਾਂ ਅੰਦਰ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ।