ਭਾਰੀ ਬਾਰਸ਼ ਨੇ ਕੀਤੀ ਜਲਥਲ, ਸੜਕਾਂ 'ਤੇ ਲੱਗਾ ਜਾਮ, ਪਾਣੀ 'ਚ ਡੁੱਬੇ ਵਾਹਨ
ਸੜਕਾਂ 'ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਏ। ਦੁਆਰਕਾ ਕੋਲ ਇਕ ਬੈਲਗੱਡੀ ਵੀ ਪਾਣੀ 'ਚ ਧੱਸ ਗਈ ਤੇ ਉਸ 'ਤੇ ਸਵਾਰ ਲੋਕ ਹੇਠਾਂ ਸੜਕ 'ਤੇ ਭਰੇ ਪਾਣੀ 'ਚ ਡਿੱਗ ਗਏ। ਦਿੱਲੀ 'ਚ ਬੁੱਧਵਾਰ ਰਾਤ ਤੋਂ ਵੀਰਵਾਰ ਸਵੇਰ ਤਕ ਬਾਰਸ਼ ਜਾਰੀ ਰਹੀ। ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ।
ਨਵੀਂ ਦਿੱਲੀ: ਦਿੱਲੀ 'ਚ ਇਕ ਵਾਰ ਫਾਰ ਚਾਰ-ਚੁਫੇਰੇ ਪਾਣੀ ਹੀ ਪਾਣੀ ਹੋ ਗਿਆ ਹੈ। ਕੱਲ੍ਹ ਰਾਤ ਤੋਂ ਹੋ ਰਹੀ ਤੇਜ਼ ਬਾਰਸ਼ ਕਾਰਨ ਆਈਟੀਓ ਤੇ ਮਿੰਟੋ ਸਮੇਤ ਕਈ ਮੁੜ ਸੜਕਾਂ ਬਲੌਕ ਹੋ ਗਈਆਂ ਹਨ। ਇਨ੍ਹਾਂ ਸੜਕਾਂ 'ਤੇ ਟ੍ਰੈਫਿੰਗ ਦੀ ਚਾਲ ਮੱਠੀ ਪੈ ਗਈ ਹੈ।
ਹਾਲਾਤ ਇਹ ਹਨ ਕਿ ਸੜਕਾਂ 'ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਏ। ਦੁਆਰਕਾ ਕੋਲ ਇਕ ਬੈਲਗੱਡੀ ਵੀ ਪਾਣੀ 'ਚ ਧੱਸ ਗਈ ਤੇ ਉਸ 'ਤੇ ਸਵਾਰ ਲੋਕ ਹੇਠਾਂ ਸੜਕ 'ਤੇ ਭਰੇ ਪਾਣੀ 'ਚ ਡਿੱਗ ਗਏ। ਦਿੱਲੀ 'ਚ ਬੁੱਧਵਾਰ ਰਾਤ ਤੋਂ ਵੀਰਵਾਰ ਸਵੇਰ ਤਕ ਬਾਰਸ਼ ਜਾਰੀ ਰਹੀ। ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ।
#WATCH A car partially submerged at a waterlogged underpass in Zakir Nagar area of Delhi. pic.twitter.com/LiNiGUn29o
— ANI (@ANI) August 13, 2020
ਮੋਦੀ ਵੱਲੋਂ 21ਵੀਂ ਸਦੀ ਦਾ ਪਾਰਦਰਸ਼ੀ ਟੈਕਸ ਸਿਸਟਮ ਅੱਜ ਤੋਂ ਲਾਗੂ
ਮੌਸਮ ਵਿਭਾਗ ਮੁਤਾਬਕ ਵੀਰਵਾਰ ਵੀ ਬਾਰਸ਼ ਜਾਰੀ ਰਹਿਣ ਦਾ ਅਨੁਮਾਨ ਹੈ। ਦਿੱਲੀ 'ਚ ਮਾਨਸੂਨ ਦੌਰਾਨ ਹਾਲਾਤ ਕਾਫੀ ਮੁਸ਼ਕਿਲ ਹੋ ਜਾਂਦੇ ਹਨ। ਦਿੱਲੀ ਦੇ ਸਭ ਤੋਂ ਵਿਅਸਤ ਚੌਰਾਹੇ ITO 'ਤੇ ਭਾਰੀ ਬਾਰਸ਼ ਕਾਰਨ ਟ੍ਰੈਫਿਕ ਦੀ ਚਾਲ ਹੌਲ਼ੀ ਹੋ ਗਈ। ਦੱਖਣ-ਪੂਰਬੀ ਦਿੱਲੀ ਦੇ ਜਾਕਿਰ ਨਗਰ ਇਲਾਕੇ 'ਚ ਅੰਡਰਪਾਸ 'ਚ ਪਾਣੀ ਭਰ ਜਾਣ ਕਾਰਨ ਇਕ ਕਾਰ ਅੱਧੀ ਡੁੱਬ ਗਈ। ਲੋਕਾਂ ਨੇ ਗੱਡੀ ਨੂੰ ਧੱਕਾ ਲਾਕੇ ਪਾਣੀ 'ਚੋਂ ਬਾਹਰ ਕੱਢਿਆ।
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ#WATCH Delhi: People crossing a severely waterlogged road on a bullock cart in Tughlakabad area, fall into the water. pic.twitter.com/TLFRqgIPxD
— ANI (@ANI) August 13, 2020