ਪੜਚੋਲ ਕਰੋ
Advertisement
ਮੂਡੀਜ਼ ਨੇ ਘਟਾਇਆ ਵਿਕਾਸ ਦਰ ਦਾ ਅਨੁਮਾਨ, ਭਾਰਤੀ ਆਰਥਿਕਤਾ ਦੀ ਗਤੀ ਅਜੇ ਵੀ ਹੋ ਸਕਦੀ ਹੌਲੀ
ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸੋਮਵਾਰ ਨੂੰ ਕਿਹਾ ਕਿ ਗਾਹਕਾਂ ਦੀ ਮੰਗ ਘੱਟ ਹੋਣ ਕਰਕੇ ਮੌਜੂਦਾ ਵਿੱਤੀ ਸਾਲ 2019-20 'ਚ ਭਾਰਤ ਦੀ ਆਰਥਿਕ ਵਾਧਾ ਦਰ 4.9 ਪ੍ਰਤੀਸ਼ਤ ਹੋ ਸਕਦੀ ਹੈ।
ਨਵੀਂ ਦਿੱਲੀ: ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੌਜੂਦਾ ਵਿੱਤੀ ਸਾਲ ਦੀ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਆਪਣੇ ਅਨੁਮਾਨ ਨੂੰ ਘਟਾ ਦਿੱਤਾ ਹੈ। ਰੇਟਿੰਗ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਗਾਹਕਾਂ ਦੀ ਮੰਗ ਘੱਟ ਹੋਣ ਕਰਕੇ ਮੌਜੂਦਾ ਵਿੱਤੀ ਸਾਲ 2019-20 'ਚ ਭਾਰਤ ਦੀ ਆਰਥਿਕ ਵਾਧਾ ਦਰ 4.9 ਪ੍ਰਤੀਸ਼ਤ ਹੋ ਸਕਦੀ ਹੈ। ਯੂਐਸ ਰੇਟਿੰਗ ਏਜੰਸੀ ਨੇ ਵਿੱਤੀ ਸਾਲ 2019-20 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 5.8 ਤੋਂ ਘਟਾ ਕੇ 4.9% ਕਰ ਦਿੱਤਾ ਹੈ।
ਮੂਡੀਜ਼ ਮੁਤਾਬਕ 2020-21 'ਚ ਭਾਰਤ ਦੀ ਆਰਥਿਕ ਵਿਕਾਸ ਦਰ 6.3 ਪ੍ਰਤੀਸ਼ਤ ਹੋ ਸਕਦੀ ਹੈ। ਰੇਟਿੰਗ ਏਜੰਸੀ ਨੇ ਪਹਿਲਾਂ 2020-21 'ਚ ਭਾਰਤ ਦੀ ਆਰਥਿਕ ਵਿਕਾਸ ਦਰ 6.6 ਪ੍ਰਤੀਸ਼ਤ ਰਹਿਣ ਦੇ ਅਨੁਮਾਨ ਜਾਰੀ ਕੀਤੇ ਸੀ।
ਮੂਡੀਜ਼ ਨੇ ਖਪਤ ਦੇ ਰੁਝਾਨ ਬਾਰੇ ਇੱਕ ਰਿਪੋਰਟ 'ਚ ਕਿਹਾ, “ਨਿਵੇਸ਼ 'ਚ ਆਈ ਮੰਦੀ ਨੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ ਤੇ ਹੁਣ ਪੇਂਡੂ ਖੇਤਰਾਂ 'ਚ ਲੋਕਾਂ ਦੇ ਵਿੱਤੀ ਦਬਾਅ ਤੇ ਰੁਜ਼ਗਾਰ ਪੈਦਾਵਾਰ ਦੀ ਦਰ ਨੂੰ ਘਟਾਉਣ ਕਾਰਨ ਖਪਤ ਦੀ ਗਿਰਾਵਟ ਘਟ ਗਈ ਹੈ।”
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement