ਨਵੀਂ ਦਿੱਲੀ: ਜੇਕਰ ਇੱਕ ਤੋਂ 10 ਨੰਬਰ 'ਚ ਹੈਰੋਇਨ ਦੂਜੇ ਨੰਬਰ ਦਾ ਨਸ਼ਾ ਹੈ ਤਾਂ ਫੈਂਟੇਨਾਇਲ ਦਾ ਨੰਬਰ 11ਵਾਂ ਹੈ। ਹੈਰੋਇਨ ਤੇ ਫੈਂਟੇਨਾਇਲ 'ਚ ਫਰਕ ਸਿਰਫ ਇਹ ਹੈ ਕਿ ਹੈਰੋਇਨ ਨਾਲ ਸਿਰਹਾਣੇ ਨਾਲ ਲੱਗਿਆ ਝਟਕਾ ਮਹਿਸੂਸ ਹੁੰਦਾ ਹੈ ਤੇ ਫੈਂਟੇਨਾਇਲ 'ਚ ਟ੍ਰੇਨ ਨਾਲ ਲੱਗੀ ਟੱਕਰ ਵਰਗਾ ਮਹਿਸੂਸ ਹੁੰਦਾ ਹੈ।


ਲਿਊਕ ਨੂੰ ਹੈਰੋਇਨ ਤੋਂ 20-25 ਤੇ ਮੌਰਫਿਨ ਤੋਂ ਕਰੀਬ 50-100 ਗੁਣਾ ਸ਼ਕਤੀਸ਼ਾਲੀ ਸਿੰਥੇਟਿਕ ਪੇਨ ਕਿੱਲਰ ਦੀ ਆਦਤ ਹੈ। ਦੁਨੀਆ 'ਚ ਜ਼ਿਆਦਾਤਰ ਲੋਕ ਇਸ ਡਰੱਗ ਬਾਰੇ ਘੱਟ ਹੀ ਸੁਣਦੇ ਹਨ ਪਰ ਅਮਰੀਕਾ 'ਚ ਇਸ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਨੇ ਨੈਸ਼ਨਲ ਐਮਰਜੈਂਸੀ ਦਾ ਐਲਾਨ ਵੀ ਕੀਤਾ ਹੈ।

ਪਿੱਛੇ ਜਿਹੇ ਨਿਊਯਾਰਕ 'ਚ ਤਿੰਨ ਕਰੋੜ 20 ਲੱਖ ਲੋਕਾਂ ਨੂੰ ਮਾਰਨ ਜਿੰਨੀ ਫੈਂਟੇਨਾਇਲ ਬਰਾਮਦ ਹੋਈ ਸੀ। ਅਥਾਰਿਟੀ ਨੇ ਕਰੀਬ 195 ਪਾਉਂਡ ਫੈਂਟੇਨਾਇਲ ਜਬਤ ਕੀਤੀ ਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਦੀ ਮਾਰਕੀਟ 'ਚ ਕੀਮਤ 195 ਕਰੋੜ ਰੁਪਏ ਦੱਸੀ ਗਈ। ਅਮਰੀਕਾ 'ਚ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਡਰੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 2016 ਵਿੱਚ ਇਸ ਡਰੱਗ ਨਾਲ 33 ਹਜ਼ਾਰ ਲੋਕਾਂ ਨੇ ਮੌਤ ਵੇਖੀ।

ਇਸ ਗੱਲ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਕਿ ਫੈਂਟੇਨਾਇਲ ਤੋਂ ਬਾਅਦ ਕੋਈ ਨਵਾਂ ਡਰੱਗ ਬਾਜ਼ਾਰ 'ਚ ਨਾ ਆਵੇ। ਇਸ 'ਚ ਪਹਿਲਾ ਨਾਂ ਕਾਰਫੈਂਟੇਨਾਇਲ ਦਾ ਹੈ। ਇਹ ਜਾਨਵਰਾਂ ਨੂੰ ਸੁਨ੍ਹ ਕਰਨ ਲਈ ਇਸਤੇਮਾਲ ਹੋਣ ਵਾਲਾ ਡਰੱਗ ਹੈ। ਇਹ ਮਾਰਫਿਨ ਨਾਲੋਂ 10 ਹਜ਼ਾਰ ਗੁਣਾ ਜ਼ਿਆਦਾ ਤਾਕਤਵਰ ਹੈ। ਜਿਨ੍ਹਾਂ ਨੂੰ ਫੈਂਟੇਨਾਇਲ ਦੀ ਲੱਤ ਲੱਗ ਜਾਂਦੀ ਹੈ, ਉਹ ਕਿਸੇ ਤਰ੍ਹਾਂ ਇਸ ਨੂੰ ਹਾਸਲ ਕਰ ਹੀ ਲੈਂਦੇ ਹਨ।