ਪੜਚੋਲ ਕਰੋ
Advertisement
ਟੀਵੀ ਦੇਖਣ 'ਚ ਵਿਘਣ ਪਾਉਣ 'ਤੇ ਮਾਂ ਨੇ 5 ਸਾਲਾ ਬੱਚੀ ਨੂੰ ਮੋਮਬੱਤੀ ਨਾਲ 20 ਥਾਵਾਂ ਤੋਂ ਸਾੜਿਆ
ਮੁੰਬਈ: ਸ਼ਹਿਰ ਨਾਲ ਲੱਗਦੇ ਨਵੀ ਮੁੰਬਈ ‘ਚ ਇੱਕ ਮਾਂ ਨੇ ਆਪਣੀ 5 ਸਾਲਾ ਧੀ ਨੂੰ ਮੋਮਬੱਤੀ ਨਾਲ ਥਾਂ-ਥਾਂ ਤੋਂ ਸਾੜ ਦਿੱਤਾ। ਬੱਚੀ ਦਾ ਕਸੂਰ ਸੀ, ਉਸ ਦਾ ਖੇਡਣਾ, ਜਿਸ ਨਾਲ ਮਾਂ ਦੇ ਟੀਵੀ ਦੇਖਣ ‘ਚ ਵਿਘਣ ਪੈ ਰਿਹਾ ਸੀ। ਬੱਚੀ ਦੇ ਪਿਓ ਦੀ ਸ਼ਿਕਾਇਤ ‘ਤੇ ਮੁਲਜ਼ਮ ਮਾਂ ਤੇ ਚਾਚੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਮਾਮਲਾ ਬੁੱਧਵਾਰ 6 ਫਰਵਰੀ ਦੀ ਸ਼ਾਮ ਦਾ ਹੈ। ਅਨੀਤਾ ਯਾਦਵ ਘਰ ‘ਚ ਟੀਵੀ ਸੀਰੀਅਲ ਦੇਖ ਰਹੀ ਸੀ ਤੇ ਉਸ ਦੀ ਬੱਚੀ ਨਾਲ ਹੀ ਖੇਡ ਰਹੀ ਸੀ। ਇਸ ਦੌਰਾਨ ਬੱਚੀ ਵਾਰ-ਵਾਰ ਰੌਲਾ ਪਾ ਰਹੀ ਸੀ। ਮਾਂ ਨੇ ਉਸ ਨੂੰ ਇੱਕ ਦੋ ਵਾਰ ਸਮਝਾਇਆ ਪਰ ਕਹਿਣਾ ਨਾ ਮੰਨਣ ‘ਤੇ ਮਾਂ ਨੇ ਉਸ ਨੂੰ ਮੋਮਬੱਤੀ ਨਾਲ ਕਈ ਥਾਂ ਤੋਂ ਸਾੜ੍ਹ ਦਿੱਤਾ।
ਇਸ ਘਿਨੌਨੀ ਹਰਕਤ ‘ਚ ਬੱਚੀ ਦੀ ਚਾਚੀ ਨੇ ਵੀ ਉਸ ਦਾ ਸਾਥ ਦਿੱਤਾ। ਘਟਨਾ ਸਮੇਂ ਬੱਚੀ ਦਾ ਪਿਓ ਧਨੰਜੇ ਘਰ ਤੋਂ ਬਾਹਰ ਕੰਮ ‘ਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਬੱਚੀ ਬੇਹੋਸ਼ ਮਿਲੀ। ਇਸ ਤੋਂ ਬਾਅਦ ਉਸ ਨੇ ਕਲੰਬੋਲੀ ਪੁਲਿਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਦਾ ਕਹਿਣਾ ਹੈ ਕਿ ਬੱਚੀ ਦੇ ਸਰੀਰ ‘ਤੇ ਸੜਣ ਦੇ 20 ਨਿਸ਼ਾਨ ਮਿਲੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement