ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ
ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਮਾਂ ਦੀ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਮਾਂ ਦੀ ਆਪਣੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਪਰਿਵਾਰਕ ਸਮਾਰੋਹ ਵਿਚ ਹਰ ਕੋਈ ਪੰਜ ਸਾਲ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਦਾ ਆਨੰਦ ਮਾਣ ਰਿਹਾ ਸੀ, ਅਤੇ ਮਹਿਮਾਨ ਆ-ਜਾ ਰਹੇ ਸਨ। ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ ਉਤੇ ਸਨ। ਅਚਾਨਕ ਯਾਮਿਨੀਬੇਨ ਹੇਠਾਂ ਡਿੱਗ ਪਈ।
ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਯਾਮਿਨੀਬੇਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨੇ ਪਰਿਵਾਰ ਦੇ ਖੁਸ਼ੀ ਦੇ ਮਾਹੌਲ ਨੂੰ ਗਹਿਰੇ ਸੋਗ ਵਿੱਚ ਬਦਲ ਦਿੱਤਾ।
ਇਹ ਵੀ ਪੜ੍ਹੋ: ਹਰਿਆਣਾ ਵਿਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 50 ਤੋਂ ਵੱਧ ਸਵਾਰੀਆਂ ਜ਼ਖਮੀ
ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਡੀਜੇ ਦੇ ਮਿਊਜ਼ਿਕ 'ਤੇ ਡਾਂਸ ਕਰ ਰਹੇ ਸਨ। ਜਨਮਦਿਨ ਦੇ ਜਸ਼ਨ ਵਿਚ ਸ਼ਾਮਲ ਹੋਏ ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਉਸ ਦੇ ਪਿਤਾ ਸਟੇਜ 'ਤੇ ਖੁਸ਼ੀ ਵਿਚ ਨੱਚ ਰਹੇ ਸਨ।
પુત્રના જન્મદિવસે જ પાર્ટીમાં માતાનુું હાર્ટ એટેકના કારણે નિધન.... pic.twitter.com/bQ0OCLQoqj
— jaydeep shah (@jaydeepvtv) September 15, 2024
ਅਚਾਨਕ ਯਾਮਿਨੀਬੇਨ ਨੇ ਆਪਣੇ ਪਤੀ ਦੇ ਮੋਢੇ 'ਤੇ ਸਿਰ ਰੱਖ ਦਿੱਤਾ ਅਤੇ ਅਚਾਨਕ ਸਟੇਜ ਤੋਂ ਹੇਠਾਂ ਡਿੱਗ ਗਈ। ਇਸ ਘਟਨਾ ਨਾਲ ਪਾਰਟੀ ਵਿਚ ਹਫੜਾ-ਦਫੜੀ ਮਚ ਗਈ। ਇਸ ਅਣਕਿਆਸੀ ਘਟਨਾ ਤੋਂ ਬਾਅਦ ਯਾਮਿਨੀਬੇਨ ਦੇ ਪਰਿਵਾਰਕ ਮੈਂਬਰ ਸੋਗ ਵਿੱਚ ਹਨ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਤਰਸਯੋਗ ਬਣ ਗਈ ਹੈ।
ਜਾਣਕਾਰੀ ਮੁਤਾਬਕ ਵਾਪੀ ਦੇ ਇਕ ਮਸ਼ਹੂਰ ਹੋਟਲ ‘ਚ ਬਾਰੋਟ ਪਰਿਵਾਰ ਦੇ ਪੰਜ ਸਾਲਾ ਬੇਟੇ ਦੀ ਜਨਮਦਿਨ ਪਾਰਟੀ ਚੱਲ ਰਹੀ ਸੀ। ਇਸ ਪਾਰਟੀ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨੱਚ-ਗਾ ਰਹੇ ਸਨ। ਬਰਥਡੇ ਬੁਆਏ ਗੌਰਿਕ ਦੀ ਮਾਂ ਯਾਮਿਨੀਬੇਨ ਅਤੇ ਪਿਤਾ ਸਟੇਜ ਉਤੇ ਪਾਰਟੀ ਦਾ ਆਨੰਦ ਮਾਣ ਰਹੇ ਸਨ। ਫਿਰ ਯਾਮਿਨੀਬੇਨ ਨੇ ਆਪਣਾ ਸਿਰ ਆਪਣੇ ਪਤੀ ਦੇ ਮੋਢੇ ‘ਤੇ ਰੱਖਿਆ ਅਤੇ ਸਟੇਜ ਤੋਂ ਹੇਠਾਂ ਡਿੱਗ ਪਈ। ਇਸ ਕਾਰਨ ਪਾਰਟੀ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਆਪਣੇ ਖਰਚੇ ਉਤੇ ਵਿਦੇਸ਼ ਭੇਜੇਗੀ ਸਰਕਾਰ, 25 ਸਤੰਬਰ ਤੱਕ ਮੰਗੀਆਂ ਅਰਜ਼ੀਆਂ
ਰਿਵਾਰ ਵਾਲੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਲਈ ਖੁਸ਼ੀ ਦਾ ਮੌਕਾ ਸੋਗ ਵਿੱਚ ਬਦਲ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਨਮ ਦਿਨ ਦੇ ਜਸ਼ਨ ਦੌਰਾਨ ਹੀ ਬੇਟੇ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ


















