ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ ਦੇ ਨਾਲ ਹੀ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਡੋਗਰਾ ਗੇਟ ’ਤੇ ਸਵੇਰੇ ਲਗਪਗ 4:00 ਵਜੇ ਇੱਕ ਮਾਂ ਨੇ ਪੈਦਾ ਹੁੰਦੇ ਹੀ ਆਪਣੀ ਧੀ ਨੂੰ ਪਾਲੀਥੀਨ ‘ਚ ਬੰਦ ਕਰ ਗੰਦੇ ਨਾਲੇ ‘ਚ ਸੁੱਟ ਦਿੱਤਾ। ਇਸ ਨੂੰ ਦੇਖ ਕੇ ਕੁੱਤੇ ਭੌਂਕਣ ਲੱਗੇ ਤੇ ਬੱਚੀ ਨੂੰ ਲੋਕਾਂ ਨੇ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ।


ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਤੇ ਨਵਜਾਤ ਬੱਚੀ ਨੂੰ ਕੈਥਲ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਮਾਂ ਨੂੰ ਪਤਾ ਨਹੀਂ ਸੀ ਕਿ ਉਸ ਦੀ ਇਹ ਹਰਕਤ ਸੀਸੀਟੀਵੀ ‘ਚ ਕੈਦ ਹੋ ਰਹੀ ਹੈ। ਕੈਮਰੇ ‘ਚ ਰਿਕਾਰਡ ਹੋਈ ਵੀਡੀਓ ਦੇ ਆਧਾਰ ‘ਤੇ ਪੁਲਿਸ ਮੁਲਜ਼ਮ ਔਰਤ ਦੀ ਭਾਲ ‘ਚ ਜੁਟ ਗਈ ਹੈ।

ਉਧਰ ਬੱਚੀ ਦਾ ਇਲਾਜ ਕਰ ਰਹੇ ਡਾ. ਦਿਨੇਸ਼ ਕਾਂਸਲ ਦਾ ਕਹਿਣਾ ਹੈ ਕਿ ਬੱਚੀ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਇਸ ਨੂੰ ਬਾਲ ਕਲਿਆਣ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਪੰਚਕੂਲਾ ਅਨਾਥਆਸ਼ਰਮ ਭੇਜ ਦਿੱਤਾ ਜਾਵੇਗਾ।

ਨੋਟ: ਜੇਕਰ ਕੋਈ ਇਸ ਬੱਚੀ ਨੂੰ ਗੋਦ ਲੈਣਾ ਚਾਹੇ ਤਾਂ ਉਹ ਵਿਭਾਗ ਨਾਲ ਸੰਪਰਕ ਕਰ ਬਣਦੀ ਕਾਗਜ਼ੀ ਕਾਰਵਾਈ ਕਰ ਬੱਚੀ ਨੂੰ ਗੋਦ ਲੈ ਇੱਕ ਸੁਨਹਿਰਾ ਭਵਿੱਖ ਦੇ ਸਕਦਾ ਹੈ।