ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਰਮਨਾਕ! ਮਾਂ ਨੇ ਹੀ ਕਰਵਾਇਆ ਨਾਬਾਲਗ ਧੀ ਦਾ ਗੈਂਗਰੇਪ, ਮਾਂ ਸਮੇਤ 3 ਗ੍ਰਿਫ਼ਤਾਰ
![ਸ਼ਰਮਨਾਕ! ਮਾਂ ਨੇ ਹੀ ਕਰਵਾਇਆ ਨਾਬਾਲਗ ਧੀ ਦਾ ਗੈਂਗਰੇਪ, ਮਾਂ ਸਮੇਤ 3 ਗ੍ਰਿਫ਼ਤਾਰ mother took her daughter to 6 men for gang rape ਸ਼ਰਮਨਾਕ! ਮਾਂ ਨੇ ਹੀ ਕਰਵਾਇਆ ਨਾਬਾਲਗ ਧੀ ਦਾ ਗੈਂਗਰੇਪ, ਮਾਂ ਸਮੇਤ 3 ਗ੍ਰਿਫ਼ਤਾਰ](https://static.abplive.com/wp-content/uploads/sites/5/2018/02/06124102/Rape-Symolic.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਹਿਸਾਰ ਦੇ ਥਾਣਾ ਹਾਂਸੀ ਇਲਾਕੇ ਵਿੱਚ ਮਾਂ ਨੇ ਹੀ ਆਪਣੀ 15 ਸਾਲਾਂ ਦੀ ਧੀ ਨਾਲ ਗੈਂਗਰੇਪ ਕਰਵਾ ਦਿੱਤਾ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਧੀ ਗਰਭਵਤੀ ਹੋ ਗਈ। ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਕਰੀਬ 6 ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਬੱਚੀ ਦੀ ਮਾਂ ਤੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ਼ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਪੰਜ ਜਣਿਆਂ ਨੇ ਬੱਚੀ ਦਾ ਸਮੂਹਿਕ ਬਲਾਤਕਾਰ ਕੀਤਾ। ਬੱਚੀ ਦੀ ਮਾਂ ਹੀ ਉਨ੍ਹਾਂ ਕੋਲ ਆਪਣੀ ਧੀ ਛੱਡ ਕੇ ਆਈ ਸੀ। ਜਦੋਂ ਬੱਚੀ ਦੇ ਸਰੀਰ ਵਿੱਚ ਸਰੀਰਕ ਬਦਲਾਅ ਨਜ਼ਰ ਆਉਣ ਲੱਗੇ ਤਾਂ ਉਸਦਾ ਮੈਡੀਕਲ ਕਰਵਾਇਆ ਗਿਆ ਤੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਮੈਡੀਕਲ ਕਰਵਾਇਆ। ਇਸ ਬਾਅਦ ਬੱਚੀ ਦੇ ਗਰਭਵਤੀ ਹੋਣ ਦਾ ਖ਼ੁਲਾਸਾ ਹੋਇਆ।
ਪੁਲਿਸ ਕੋਲ ਮਾਮਲਾ ਮਾਮਲਾ ਪਹੁੰਚਣ ਬਾਅਦ ਬੱਚੀ ਨੂੰ ਥਾਣੇ ਪੇਸ਼ ਕੀਤਾ ਜਿੱਥੇ ਬੱਚੀ ਨੇ ਖ਼ੁਦ ਦੱਸਿਆ ਕਿ ਕਿਵੇਂ ਉਸ ਦੀ ਮਾਂ ਗੁਆਂਢੀਆਂ ਤੇ ਪਿੰਡ ਦੇ ਕੁਝ ਹੋਰ ਬੰਦਿਆਂ ਕੋਲ ਉਸ ਨੂੰ ਛੱਡ ਕੇ ਆਈ ਸੀ। ਬੱਚੀ ਦੇ ਬਿਅਨਾਂ ਬਾਅਦ ਪੀੜਤ ਬੱਚੀ ਦੀ ਮਾਂ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)