ਪੜਚੋਲ ਕਰੋ
Advertisement
ਕ੍ਰਿਕੇਟ ਛੱਡ ਧੋਨੀ ਲੈਣਗੇ ਜੰਮੂ-ਕਸ਼ਮੀਰ 'ਚ ਫੌਜੀ ਟ੍ਰੇਨਿੰਗ
ਹੁਣ ਧੋਨੀ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਭਾਰਤੀ ਫੌਜ ਨਾਲ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮੰਗੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਹੁਣ ਆਪਣੇ ਅਗਲੇ ਦੋ ਮਹੀਨੇ ਫੌਜ ਨਾਲ ਬਿਤਾਉਣਗੇ। ਧੋਨੀ ਨੇ ਪਹਿਲਾਂ ਹੀ ਫੌਜ ਨਾਲ ਵਾਅਦਾ ਕਰ ਲਿਆ ਸੀ ਜਿਸ ਨੂੰ ਉਹ ਹੁਣ ਨਿਭਾਉਣਗੇ। ਹੁਣ ਧੋਨੀ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਭਾਰਤੀ ਫੌਜ ਨਾਲ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮੰਗੀ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਇਸ ਗੱਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਦਰਅਸਲ ਧੋਨੀ ਨੇ ਵੈਸਟਇੰਡੀਜ਼ ਦੌਰੇ ਲਈ ਖ਼ੁਦ ਨੂੰ ਉਪਲੱਬਧ ਨਹੀਂ ਦੱਸਿਆ ਸੀ ਜਿਸ ਪਿੱਛੋਂ ਟੀਮ ਵਿੱਚ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ। ਹੁਣ ਬਿਪਿਨ ਰਾਵਤ ਤੋਂ ਹਰੀ ਝੰਡੀ ਮਿਲਣ ਬਾਅਦ ਧੋਨੀ ਪੈਰਾਸ਼ੂਟ ਰੈਜੀਮੈਂਟ ਬਟਾਲੀਅਨ ਨਾਲ ਟ੍ਰੇਨਿੰਗ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀ ਟ੍ਰੇਨਿੰਗ ਦਾ ਕੁਝ ਹਿੱਸਾ ਉਹ ਜੰਮੂ-ਕਸ਼ਮੀਰ ਵਿੱਚ ਪੂਰਾ ਕਰਨਗੇ।
ਇਹ ਸਾਫ ਕਰ ਦਿੱਤਾ ਗਿਆ ਹੈ ਕਿ ਧੋਨੀ ਭਾਵੇਂ ਫੌਜ ਨਾਲ ਟ੍ਰੇਨਿੰਗ ਲੈ ਲੈਣ, ਪਰ ਉਹ ਕਿਸੇ ਵੀ ਚੱਲ ਰਹੇ ਆਪਰੇਸ਼ਨ ਦਾ ਹਿੱਸਾ ਨਹੀਂ ਹੋਣਗੇ। ਦੱਸ ਦੇਈਏ ਧੋਨੀ ਟੈਰੀਟੋਰੀਅਲ ਆਰਮੀ ਦੇ ਪੈਰਾਸ਼ੂਟ ਰੈਜੀਮੈਂਟ ਵਿੱਚ ਮਾਨਦ ਲੈਫਟੀਨੈਂਟ ਕਰਨਲ ਵੀ ਹਨ ਤੇ ਉਹ ਆਪਣੇ ਅਗਲੇ ਦੋ ਮਹੀਨੇ ਆਪਣੀ ਰੈਜੀਮੈਂਟ ਨਾਲ ਬਿਤਾਉਣਗੇ।Top Army Sources: MS Dhoni’s request to train with the Indian Army has been approved by General Bipin Rawat. He would train with the Parachute Regiment battalion. Some part of the training is also expected to take place in J&K. Army won't allow Dhoni to be part of any active Op. pic.twitter.com/jMCHExc9JS
— ANI (@ANI) July 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement